ਵਿਧਾਇਕ ਰੰਧਾਵਾ ਨੇ ਨਵੇਂ ਚੁਣੇ ਡਾਇਰੈਕਟਰਾਂ ਨੂੰ ਵਧਾਈ ਦਿੱਤੀ
ਵਿਧਾਇਕ ਰੰਧਾਵਾ ਨੇ ਨਵੇਂ ਚੁਣੇ ਡਾਇਰੈਕਟਰਾਂ ਨੂੰ ਵਧਾਈ ਦਿੱਤੀ
Publish Date: Fri, 30 Jan 2026 05:30 PM (IST)
Updated Date: Fri, 30 Jan 2026 05:31 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਜ਼ੋਨ ਦੇ ਐੱਸਏਐੱਸ ਨਗਰ ਸੈਂਟਰਲ ਕੋਆਪਰੇਟਿਵ ਬੈਂਕ ਲਿਮ: ਦੇ ਨਵੇਂ ਚੁਣੇ ਡਾਇਰੈਕਟਰਾਂ ਨੂੰ ਵਧਾਈ ਦਿੱਤੀ। ਜਿਨ੍ਹਾਂ ’ਚ ਲਾਲੜੂ ਜ਼ੋਨ ਤੋਂ ਰਵਿੰਦਰ ਸਿੰਘ, ਡੇਰਾਬੱਸੀ ਜ਼ੋਨ ਤੋਂ ਜਗਪ੍ਰੀਤ ਸਿੰਘ ਅਤੇ ਜ਼ੀਰਕਪੁਰ ਜ਼ੋਨ ਤੋਂ ਹਜ਼ਾਰਾ ਸਿੰਘ ਸ਼ਾਮਲ ਹਨ। ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਨਵੇਂ ਡਾਇਰੈਕਟਰਾਂ ਦੀ ਯੋਗਤਾ ਅਤੇ ਦ੍ਰਿੜ੍ਹ ਨਿਸ਼ਚੈ ਸਥਾਨਕ ਬੈਂਕਿੰਗ ਸਿਸਟਮ ਨੂੰ ਮਜ਼ਬੂਤੀ ਦੇਵੇਗਾ। ਉਨ੍ਹਾਂ ਕਿਹਾ ਕਿ ਪੂਰਾ ਭਰੋਸਾ ਹੈ ਕਿ ਨਵੇਂ ਬੋਰਡ ਆਫ਼ ਡਾਇਰੈਕਟਰ ਬੈਂਕ ਦੀ ਵਿੱਤੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ, ਕਿਸਾਨਾਂ, ਵਪਾਰੀਆਂ, ਉਦਯੋਗਿਕ ਅਤੇ ਆਮ ਗਾਹਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਸਹਿਕਾਰੀ ਬੈਂਕਿੰਗ ਪ੍ਰਣਾਲੀ ਨੂੰ ਪਾਰਦਰਸ਼ੀ ਤੇ ਲੋਕ-ਹਿਤੈਸ਼ੀ ਬਣਾਉਣ ਲਈ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰਨਗੇ। ਉਨ੍ਹਾਂ ਡੇਰਾਬੱਸੀ ਦੀਆਂ ਲੋਕ ਸੇਵਾਵਾਂ ਅਤੇ ਸਾਂਝੇਦਾਰੀ ਦੀ ਪ੍ਰਤੀਬੱਧਤਾ ਨੂੰ ਵੀ ਸਲਾਹਿਆ। ਇਸ ਮੌਕੇ ’ਤੇ ਲੋਕਾਂ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਸੀ ਅਤੇ ਸਭ ਨੇ ਨਵੇਂ ਡਾਇਰੈਕਟਰਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।