ਵਿਧਾਇਕ ਰੰਧਾਵਾ ਨੂੰ ਹਲਕਾ ਵਾਸੀਆਂ ਨੇ ਨਵੇਂ ਵਰ੍ਹੇ ਦੀ ਦਿੱਤੀ ਵਧਾਈ
ਵਿਧਾਇਕ ਰੰਧਾਵਾ ਨੂੰ ਹਲਕਾ ਵਾਸੀਆਂ ਨੇ ਨਵੇਂ ਵਰ੍ਹੇ ਦੀ ਦਿੱਤੀ ਵਧਾਈ
Publish Date: Fri, 02 Jan 2026 06:12 PM (IST)
Updated Date: Fri, 02 Jan 2026 06:14 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਪਿੰਡ ਵੀ ਬਾਕਰਪੁਰ ਸਥਿਤ ਰੰਧਾਵਾ ਫਾਰਮ ਵਿਖੇ ਵੱਡੀ ਗਿਣਤੀ ਲੋਕਾਂ ਵੱਲੋਂ ਪਹੁੰਚ ਕੇ ਨਵੇਂ ਵਰ੍ਹੇ ਦੀ ਵਧਾਈ ਦਿੱਤੀ ਗਈ। ਇਸ ਮੌਕੇ ਵਿਧਾਇਕ ਰੰਧਾਵਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਆਉਣ ਵਾਲਾ ਸਾਲ ਸਾਰਿਆਂ ਲਈ ਖੁਸ਼ੀਆਂ-ਖੇੜਿਆਂ ਨਾਲ ਭਰਪੂਰ ਹੋਵੇ। ਉਨ੍ਹਾਂ ਅਕਾਲ ਪੁਰਖ ਅੱਗੇ ਹਲਕਾ ਵਾਸੀਆਂ ਨੂੰ ਤੰਦਰੁਸਤੀ, ਤਰੱਕੀ ਅਤੇ ਖੁਸ਼ਹਾਲੀ ਬਖ਼ਸ਼ਣ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਡੇਰਾਬੱਸੀ ਨੂੰ ਗੇਟਵੇਅ ਆਫ਼ ਪੰਜਾਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਸਮੇਂ ਡੇਰਾਬੱਸੀ ਦੇ ਲੋਕਾਂ ਲਈ ਬੱਸ ਸਟੈਂਡ ਸੁਪਨਾ ਬਣ ਕੇ ਰਹਿ ਗਿਆ ਸੀ, ਪਰ ਹੁਣ ਆਪ ਸਰਕਾਰ ਦੇ ਕਾਰਜਕਾਲ ਚ ਬੱਸ ਸਟੈਂਡ ਲਈ ਬਜਟ ਪਾਸ ਹੋਣ ਤੋਂ ਇਲਾਵਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਨਵੇਂ ਸਾਲ 2026 ਚ ਹਲਕੇ ਚ ਕਈ ਵਿਕਾਸਮੁਖੀ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿਖਾਈ ਜਾਵੇਗੀ।