ਮੰਤਰੀ ਹਰਪਾਲ ਚੀਮਾ ਨੇ ਨਵੀਂ ਜੋੜੀ ਨੂੰ ਦਿੱਤਾ ਆਸ਼ੀਰਵਾਦ
ਮੰਤਰੀ ਹਰਪਾਲ ਚੀਮਾ ਨੇ ਨਵੀਂ ਜੋੜੀ ਨੂੰ ਦਿੱਤਾ ਅਸ਼ੀਰਵਾਦ
Publish Date: Sun, 25 Jan 2026 07:35 PM (IST)
Updated Date: Sun, 25 Jan 2026 07:37 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਸਮਾਜ ਸੇਵੀ ਰਣਧੀਰ ਸਿੰਘ ਧੀਰਾ (ਗਿਲਕੋ ਗਰੁੱਪ) ਦੇ ਗ੍ਰਹਿ ਵਿਖੇ ਪੁੱਜੇ। ਧੀਰਾ ਪਰਿਵਾਰ ਵੱਲੋਂ ਵਿੱਤ ਮੰਤਰੀ ਨੂੰ ਜੀ ਆਇਆਂ ਆਖਿਆ ਤੇ ਗੁਲਦਸਤਾ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਸਮਾਜ ਸੇਵੀ ਧੀਰਾ ਨੂੰ ਵਧਾਈ ਦਿੰਦਿਆਂ ਵਿਆਹੁਤਾ ਜੋੜੇ ਨੂੰ ਖੁਸ਼ੀਆਂ ਭਰਿਆ ਜੀਵਨ ਤੇ ਤਰੱਕੀ ਖੁਸ਼ਹਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਵਿੱਤ ਮੰਤਰੀ ਚੀਮਾ ਵਿਆਹ ਸਮਾਗਮ ਦੌਰਾਨ ਆਪਣੇ ਰੁਝੇਵਿਆਂ ਕਾਰਨ ਸ਼ਾਮਲ ਨਹੀਂ ਸਨ ਹੋ ਸਕੇ। ਉਨ੍ਹਾਂ ਰਣਧੀਰ ਸਿੰਘ ਧੀਰਾ ਦੇ ਪਰਿਵਾਰ ਨਾਲ ਨੇੜਤਾ ਤੇ ਨਿੱਘ ਭਰੇ ਰਿਸ਼ਤੇ ਦੀ ਚਰਚਾ ਕਰਦਿਆਂ ਕਿਹਾ ਸਿਆਸਤ ਤੋਂ ਪਰੇ ਇਹ ਸਾਂਝ ਸਦੀਵੀ ਹੈ। ਕੁਝ ਚੋਣਵੇਂ ਵਿੱਤ ਮੰਤਰੀ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਮੀਲ ਪੱਥਰ ਦਸਦਿਆਂ ਕਿਹਾ ਕਿ ਹੁਣ ਤਕ ਦੀਆਂ ਸਰਕਾਰਾਂ ਨੇ ਲੋਕ ਹਿੱਤ ਵਿਚ ਕਦੇ ਅਜਿਹੇ ਫ਼ੈਸਲੇ ਨਹੀਂ ਲਏ। ਹਰ ਪਰਿਵਾਰ ਲਈ ਮੁਫ਼ਤ ਬਿਜਲੀ, ਸਿਹਤ ਬੀਮਾ ਯੋਜਨਾ, ਸਿਹਤ ਤੇ ਸਿੱਖਿਆ ਸਬੰਧੀ ਸੁਧਾਰ ਤੇ ਹਰ ਵਿਭਾਗ ਵਿਚ ਨਵੀਂ ਭਰਤੀ ਕਰ ਕੇ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਵਿਰਾਸਤ ਵਿਚ ਮਿਲੇ ਖਾਲੀ ਖ਼ਜ਼ਾਨੇ ਦੇ ਬਾਵਜੂਦ ਪੰਜਾਬ ਦੀ ਤਰੱਕੀ ਖੁਸ਼ਹਾਲੀ ਨੂੰ ਲੀਹ ’ਤੇ ਲਿਆਉਣ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ। ਇਸ ਮੌਕੇ ਸਮਾਜ ਸੇਵੀ ਰਣਧੀਰ ਸਿੰਘ ਧੀਰਾ ਤੇ ਪਰਿਵਾਰਕ ਮੈਂਬਰ ਤੇ ਹੋਰ ਪਤਵੰਤੇ ਆਦਿ ਹਾਜ਼ਰ ਸਨ।