ਪਿੰਡ ਬਾਕਰਪੁਰ ਵਿਖੇ ਲੋਹੜੀ ਮਨਾ ਕੇ ਦਿੱਤਾ ਏਕਤਾ ਦਾ ਸੰਦੇਸ਼
ਪਿੰਡ ਬਾਕਰਪੁਰ ਵਿਖੇ ਲੋਹੜੀ ਮਨਾ ਕੇ ਦਿੱਤਾ ਏਕਤਾ ਦਾ ਸੰਦੇਸ਼
Publish Date: Mon, 12 Jan 2026 05:09 PM (IST)
Updated Date: Tue, 13 Jan 2026 04:04 AM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਆਪਣੀ ਰਿਹਾਇਸ਼ ਪਿੰਡ ਬਾਕਰਪੁਰ ਵਿਖੇ ਹਲਕਾ ਡੇਰਾਬੱਸੀ ਦੀ ਆਮ ਆਦਮੀ ਪਾਰਟੀ ਟੀਮ ਦੇ ਸਾਰੇ ਸਾਥੀਆਂ ਨਾਲ ਲੋਹੜੀ ਦਾ ਪਵਿੱਤਰ ਤਿਉਹਾਰ ਰਵਾਇਤੀ ਢੰਗ ਨਾਲ ਪੂਰੇ ਉਤਸ਼ਾਹ ਅਤੇ ਖੁਸ਼ੀ ਦੇ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਪਾਰਟੀ ਆਗੂਆਂ, ਵਰਕਰਾਂ ਅਤੇ ਸਥਾਨਕ ਸਾਥੀਆਂ ਦੀ ਵੱਡੀ ਗਿਣਤੀ ਵਿਚ ਹਾਜ਼ਰੀ ਰਹੀ। ਲੋਹੜੀ ਸਮਾਗਮ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਾਰੇ ਸਾਥੀਆਂ ਅਤੇ ਹਲਕਾ ਵਾਸੀਆਂ ਨੂੰ ਲੋਹੜੀ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਕਿਹਾ ਕਿ ਲੋਹੜੀ ਪੰਜਾਬ ਦੀ ਧਰਤੀ ਨਾਲ ਜੁੜਿਆ ਇਕ ਅਹਿਮ ਤਿਉਹਾਰ ਹੈ, ਜੋ ਭਾਈਚਾਰੇ, ਏਕਤਾ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਹਨ ਅਤੇ ਸਮਾਜ ਵਿਚ ਆਪਸੀ ਸਾਂਝ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਵਿਧਾਇਕ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਪਾਰਟੀ ਦੀ ਤਾਕਤ ਇਸਦੇ ਜ਼ਮੀਨੀ ਵਰਕਰ ਹਨ, ਜੋ ਦਿਨ-ਰਾਤ ਲੋਕਾਂ ਦੀ ਸੇਵਾ ਲਈ ਸਮਰਪਿਤ ਹਨ। ਉਨ੍ਹਾਂ ਨੇ ਹਲਕਾ ਡੇਰਾਬੱਸੀ ਦੇ ਵਿਕਾਸ, ਲੋਕ-ਹਿੱਤਕਾਰੀ ਕੰਮਾਂ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਪੱਖੀ ਨੀਤੀਆਂ ਬਾਰੇ ਵੀ ਸੰਖੇਪ ਵਿਚ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਸਾਰੇ ਸਾਥੀਆਂ ਨੇ ਲੋਹੜੀ ਦੇ ਰਿਵਾਇਤੀ ਗੀਤਾਂ ਨਾਲ ਤਿਉਹਾਰ ਮਨਾਇਆ ਅਤੇ ਅੱਗ ਦੇ ਗੇੜ ਲਾ ਕੇ ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ। ਅੰਤ ਵਿਚ ਵਿਧਾਇਕ ਰੰਧਾਵਾ ਨੇ ਸਾਰੇ ਹਲਕਾ ਵਾਸੀਆਂ ਦੀ ਚੰਗੀ ਸਿਹਤ, ਸੁੱਖ-ਸ਼ਾਂਤੀ ਅਤੇ ਖੁਸ਼ਹਾਲ ਜੀਵਨ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।