ਟੈਸਟ ਮੈਚ ਦੀ ਪਹਿਲੀ ਵਾਰ ਮੇਜ਼ਬਾਨੀ ਕਰੇਗਾ ਪੀਸੀਏ ਦਾ ਨਿਊ ਚੰਡੀਗੜ੍ਹ ਸਟੇਡੀਅਮ, ਪੀਸੀਏ ਸਕੱਤਰ ਮੀਤ ਹੇਅਰ ਨੇ ਲਿਆ ਜਾਇਜ਼ਾ
ਪੰਜਾਬੀ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਇਸ ਸਟੇਡੀਅਮ ਵਿਚ ਭਾਰਤੀ ਟੀਮ ਨੂੰ ਟੈੱਸਟ ਮੈਚ ਖੇਡਦਾ ਵੇਖਣਗੇ ਜਦਕਿ ਪੰਜਾਬੀ ਖਿਡਾਰੀ ਗੁਰਨੂਰ ਸਿੰਘ ਬਰਾੜ ਵੀ ਇਸ ਟੀਮ ਦਾ ਹਿੱਸਾ ਹੈ।
Publish Date: Wed, 03 Jun 2026 09:35 PM (IST)
Updated Date: Wed, 03 Jun 2026 09:38 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ; ਸਥਾਨਕ ਮੁਲਾਪੁਰ ਸਥਿਤ ਨਿਊ ਪੀ.ਸੀ.ਏ. ਕ੍ਰਿਕਟ ਸਟੇਡੀਅਮ ਪਹਿਲੀ ਵਾਰ ਟੈਸਟ ਮੈਚ ਦੀ ਮੇਜ਼ਬਾਨੀ ਕਰਨ ਕਰੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਲੋਕ ਸਭਾ ਮੈਂਬਰ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਤੇ ਲੋਕ ਸਭਾ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਭਾਰਤ ਦਾ ਟੈਸਟ ਮੈਚ ਲਈ ਇਹ 31ਵਾਂ ਸਥਾਨ ਹੈ ਜਦਕਿ ਪੰਜਾਬ ਲਈ ਇਹ ਤੀਜਾ ਸਥਾਨ ਹੈ।
ਉਨ੍ਹਾਂ ਕ੍ਰਿਕਟ ਪ੍ਰੇਮਿਆਂ ਨੂੰ ਭਾਰਤੀ ਟੀਮ ਹੌਸਲਾ ਵਧਾਉਣ ਲਈ ਟੈਸਟ ਮੈਚ ਦੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਕ੍ਰਿਕਟ ਪ੍ਰੇਮੀ ਮਹਿਜ਼ 250 ਰੁਪਏ ਵਿਚ ਪੰਜੇ ਦਿਨ ਟੈਸਟ ਮੈਚ ਦਾ ਆਨੰਦ ਮਾਣਨਗੇ। ਉਨ੍ਹਾਂ ਕਿਹਾ ਕਿ ਪੰਜਾਬੀ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਇਸ ਸਟੇਡੀਅਮ ਵਿਚ ਭਾਰਤੀ ਟੀਮ ਨੂੰ ਟੈੱਸਟ ਮੈਚ ਖੇਡਦਾ ਵੇਖਣਗੇ ਜਦਕਿ ਪੰਜਾਬੀ ਖਿਡਾਰੀ ਗੁਰਨੂਰ ਸਿੰਘ ਬਰਾੜ ਵੀ ਇਸ ਟੀਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਅਫਗਾਨਸਿਤਾਨ ਵਿਚਕਾਰ 6 ਜੂਨ ਤੋਂ ਹੋਣ ਵਾਲੇ ਟੈੱਸਟ ਮੈਚ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।