ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੱਭਿਆਚਾਰ ਤੇ ਸਾਂਝ ਦਾ ਤਿਉਹਾਰ ਲੋਹੜੀ, ਭਾਰਤ ਵਿਕਾਸ ਪਰਿਸ਼ਦ ਵਿਵੇਕਾਨੰਦ ਨੇ ਮਨਾਇਆ ਲੋਹੜੀ ਦਾ ਤਿਉਹਾਰ
Publish Date: Mon, 12 Jan 2026 05:14 PM (IST)
Updated Date: Tue, 13 Jan 2026 04:04 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ,
ਡੇਰਾਬੱਸੀ : ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਡੇਰਾਬੱਸੀ ਵੱਲੋਂ ਲੋਹੜੀ ਦੇ ਪਾਵਨ ਤਿਉਹਾਰ ਦੇ ਮੌਕੇ ਪਰਿਵਾਰ ਮਿਲਣ ਸਮਾਰੋਹ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿਚ ਪਰਿਸ਼ਦ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਸਮਾਰੋਹ ਦੌਰਾਨ ਪਰਿਵਾਰਾਂ ਦੇ ਬੱਚਿਆਂ ਅਤੇ ਮੈਂਬਰਾਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਲੋਕ ਗੀਤਾਂ, ਨਾਚ ਅਤੇ ਹੋਰ ਸੱਭਿਆਚਾਰਕ ਪ੍ਰਸਤੁਤੀਆਂ ਨੇ ਲੋਹੜੀ ਦੇ ਤਿਉਹਾਰ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਮੌਕੇ ਪ੍ਰੀਸ਼ਦ ਵੱਲੋਂ ਸ਼ਾਨਦਾਰ ਪ੍ਰਸਤੁਤੀ ਦੇਣ ਵਾਲੇ ਮੈਂਬਰਾਂ ਅਤੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਵਿਸ਼ੇਸ਼ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਡਾ. ਬਰਖਾ ਰਾਮ ਨੇ ਸਾਰੇ ਮੈਂਬਰਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਆਪਸੀ ਭਾਈਚਾਰੇ, ਸਾਂਝ ਅਤੇ ਪਰਿਵਾਰਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ।
ਸਮਾਰੋਹ ਵਿਚ ਸਕੱਤਰ ਉਪੇਸ਼ ਬੰਸਲ, ਖ਼ਜ਼ਾਨਚੀ ਅਸ਼ਵਨੀ ਸ਼ਰਮਾ, ਸਾਧਨਾ ਸਿੰਗਲ, ਰਵਿੰਦਰ ਵੈਸ਼ਨਵ, ਭੂਸ਼ਣ ਜੈਨ, ਗੁਰਚਰਨ ਸਿੰਘ, ਦਿਨੇਸ਼ ਵੈਸ਼ਨਵ, ਜੈ ਪ੍ਰਕਾਸ਼ ਧੀਮਾਨ, ਅਰਵਿੰਦ ਕੁਮਾਰ, ਨਰੇਸ਼ ਧੀਮਾਨ ਅਤੇ ਪਰਿਸ਼ਦ ਦੇ ਸੀਨੀਅਰ ਮੈਂਬਰ ਤੇ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ ਨੇ ਵੀ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ। ਅੰਤ ਵਿਚ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਅਤੇ ਲੋਹੜੀ ਦੀ ਅੱਗ ਦੇ ਗੇੜ ਲਾ ਕੇ ਖੁਸ਼ਹਾਲੀ, ਤਰੱਕੀ ਅਤੇ ਸਾਂਝੇ ਭਵਿੱਖ ਦੀ ਕਾਮਨਾ ਕੀਤੀ ਗਈ।