ਝੁੱਗੀ ਝੌਪੜੀ ’ਚ ਰਹਿੰਦੀਆਂ 100 ਲੜਕੀਆਂ ਦੀ ਲੋਹੜੀ ਮਨਾਈ
ਝੁੱਗੀ ਝੌਪੜੀ ’ਚ ਰਹਿੰਦੀਆਂ 100 ਲੜਕੀਆਂ ਦੀ ਲੋਹੜੀ ਮਨਾਈ
Publish Date: Tue, 13 Jan 2026 06:34 PM (IST)
Updated Date: Tue, 13 Jan 2026 06:36 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਮਾਜ ਸੇਵਿਕਾ ਜੋਤੀ ਵਾਲੀਆ ਵੱਲੋਂ ਵਾਰਡ ਨੰ. 45 ’ਚ ਮੁਹਾਲੀ ਦੀ ਸਭ ਤੋਂ ਵੱਡੀ ਝੁੱਗੀ ਝੌਪੜੀ ਸ਼ਹੀਦ ਊਧਮ ਸਿੰਘ ਕਾਲੋਨੀ ਵਿਚ 100 ਦੇ ਕਰੀਬ ਧੀਆਂ ਦੀ ਲੋਹੜੀ ਮਨਾਈ ਗਈ, ਜਿਸ ’ਚ ਜਿੱਥੇ ਧੀਆਂ ਦੀ ਲੋਹੜੀ ਬਾਲ਼ ਕੇ ਉਨ੍ਹਾਂ ਨੂੰ ਮੁੰਡਿਆਂ ਦੇ ਬਰਾਬਰ ਹੋਣ ਦਾ ਅਹਿਸਾਸ ਦਿਵਾਇਆ ਗਿਆ ਅਤੇ ਉੱਥੇ ਹੀ ਉਨ੍ਹਾਂ ਨੂੰ ਖਾਣ-ਪੀਣ ਦੇ ਲਈ ਬਹੁਤ ਵਧੀਆ ਖਾਣੇ ਦੇ ਪੈਕਟ ਰਿਓੜੀਆਂ, ਮੂੰਫਲੀਆਂ, ਗਚਕ ਆਦਿ ਦੇ ਨਾਲ-ਨਾਲ ਸਕੂਲ ਬੈਗ ਪੈਨਸਲ, ਸ਼ਾਪਨਰ, ਰਬੜ ਅਤੇ ਗਰਮ ਜੁਰਾਬਾਂ ਵੀ ਸਰਦੀਆਂ ਲਈ ਦਿੱਤੀਆਂ ਗਈਆਂ। ਇਸ ਮੌਕੇ ਬੋਲਦੇ ਜੋਤੀ ਵਾਲੀਆ ਨੇ ਕਿਹਾ ਕਿ ਅਸੀਂ ਅੱਜ ਉਸ ਸਮਾਜ ਦੇ ਵਿਚ ਹਾਂ, ਜਿੱਥੇ ਧੀਆਂ, ਲੜਕੀਆਂ ਤੇ ਔਰਤਾਂ ਹਰ ਮੈਦਾਨ ਵਿਚ ਮਰਦਾਂ ਦੀ ਬਰਾਬਰੀ ਹੀ ਨਹੀਂ, ਉਨ੍ਹਾਂ ਤੋਂ ਅੱਗੇ ਨਿਕਲ ਰਹੀਆਂ ਹਨ ਤੇ ਸਮਾਜ ਦੇ ਨਰੋਏ ਹੋਣ ਦੇ ਵਿਚ ਆਪਣਾ ਵੱਡਾ ਯੋਗਦਾਨ ਪਾ ਰਹੀਆਂ ਹਨ। ਜਿਸ ਨੂੰ ਲੈ ਕੇ ਲਗਾਤਾਰ ਧੀਆਂ, ਭੈਣਾਂ ਤੇ ਮਾਵਾਂ ਸਭ ਵਧਾਈ ਦੀਆਂ ਪਾਤਰ ਹਨ। ਅੱਜ ਦੇਸ਼ ਦੀ ਤਰੱਕੀ ਵਿਚ ਵੀ ਭਾਵੇਂ ਖੇਡਾਂ ਹੋਣ, ਸਰਕਾਰੀ ਨੌਕਰੀਆਂ ਹੋਣ, ਭਾਵੇਂ ਜਹਾਜ਼ ਚਲਾਉਣੇ ਹੋਣ, ਫ਼ੌਜ ਹੋਵੇ, ਹਰ ਜਗ੍ਹਾ ਦੇ ਉੱਪਰ ਧੀਆਂ ਦੀ ਸਰਦਾਰੀ ਹੈ। ਜਿਸ ਨੂੰ ਲੈ ਕੇ ਹੁਣ ਲੋਕ ਧੀਆਂ ਤੇ ਪੁੱਤਰਾਂ ਦੇ ਵਿਚ ਫ਼ਰਕ ਨਹੀਂ ਸਮਝਦੇ ਲੇਕਿਨ ਇਹ ਵੱਡੇ ਘਰਾਂ ਵਿਚ ਜ਼ਿਆਦਾ ਹੁੰਦਾ ਸੋ ਇਸ ਕਰਕੇ ਅਸੀਂ ਸ਼ਹੀਦ ਊਧਮ ਸਿੰਘ ਕਾਲੋਨੀ ਵਿਚ ਉਨ੍ਹਾਂ ਬੱਚੀਆਂ ਦੀ, ਧੀਆਂ ਦੀ ਲੋਹੜੀ ਮਨਾਈ ਤਾਂ ਜੋ ਇਨ੍ਹਾਂ ਨੂੰ ਵੀ ਇਹ ਅਹਿਸਾਸ ਨਾ ਹੋਵੇ ਕਿ ਅਸੀਂ ਗਰੀਬੀ ਦੇ ਕਾਰਨ ਸਾਡੀ ਕਿਸੇ ਨੇ ਲੋਹੜੀ ਨਹੀਂ ਮਨਾਈ।