ਪੁਲਿਸ ਥਾਣਾ ਸੋਹਾਣਾ ਵਿਖੇ ਲੋਹੜੀ ਮਨਾਈ
ਪੁਲਿਸ ਥਾਣਾ ਸੋਹਾਣਾ ਵਿਖੇ ਲੋਹੜੀ ਮਨਾਈ
Publish Date: Tue, 13 Jan 2026 06:22 PM (IST)
Updated Date: Tue, 13 Jan 2026 06:24 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਲੋਹੜੀ ਦੇ ਤਿਉਹਾਰ ਮੌਕੇ ਮੰਗਲਵਾਰ ਨੂੰ ਪੁਲਿਸ ਥਾਣਾ ਸੋਹਾਣਾ ਵਿਖੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਕੇ ਲੋਹੜੀ ਮਨਾਈ ਗਈ। ਇਸ ਮੌਕੇ ਡੀਐੱਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਰਵਾਇਤੀ ਤਰੀਕੇ ਨਾਲ ਅੱਗ ਬਾਲ਼ੀ ਗਈ ਅਤੇ ਹਾਜ਼ਰ ਵਿਅਕਤੀਆਂ ਨੂੰ ਮੂੰਗਫਲੀਆਂ, ਗਚਕ ਅਤੇ ਰਿਓੜੀਆਂ ਵੰਡੀਆਂ ਗਈਆਂ।