ਵਕੀਲਾਂ, ਟਾਈਪੀਸਟਾਂ ਅਤੇ ਅਸ਼ਟਾਮ ਫਰੋਸ਼ਾਂ ਨੇ ਧੂਮਧਾਮ ਨਾਲ ਮਨਾਈ ਲੋਹੜੀ
ਵਕੀਲਾਂ, ਟਾਈਪੀਸਟਾਂ ਅਤੇ ਅਸ਼ਟਾਮ ਫਰੋਸ਼ਾਂ ਨੇ ਧੂਮਧਾਮ ਨਾਲ ਮਨਾਈ ਲੋਹੜੀ
Publish Date: Tue, 13 Jan 2026 07:27 PM (IST)
Updated Date: Tue, 13 Jan 2026 07:30 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਤਹਿਸੀਲ ਕੰਪਲੈਕਸ ਡੇਰਾਬੱਸੀ ਵਿਖੇ ਖੁਸ਼ੀਆਂ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਵਕੀਲ ਭਾਈਚਾਰੇ, ਟਾਈਪਿਸਟਾਂ ਅਤੇ ਅਸ਼ਟਾਮ ਫਰੋਸ਼ਾਂ ਨੇ ਇਕੱਠੇ ਹੋ ਕੇ ਰਵਾਇਤੀ ਤਰੀਕੇ ਨਾਲ ਲੋਹੜੀ ਬਾਲ਼ੀ ਅਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਤਹਿਸੀਲ ਕੰਪਲੈਕਸ ਦੇ ਵਿਹੜੇ ਵਿਚ ਲੋਹੜੀ ਦੀ ਪਵਿੱਤਰ ਅਗਨ (ਧੂਣੀ) ਬਾਲ਼ੀ ਗਈ, ਜਿਸ ਵਿਚ ਸਾਰਿਆਂ ਨੇ ਤਿਲ, ਫੁੱਲੀਆਂ ਅਤੇ ਰਿਓੜੀਆਂ ਭੇਟ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਹਾਜ਼ਰ ਵਕੀਲਾਂ ਅਤੇ ਹੋਰ ਸਟਾਫ਼ ਮੈਂਬਰਾਂ ਨੇ ਮੂੰਗਫਲੀ, ਗੱਚਕ ਅਤੇ ਰਿਓੜੀਆਂ ਵੰਡ ਕੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਵਕੀਲ ਭਾਈਚਾਰੇ ਨੇ ਕਿਹਾ ਕਿ ਅਜਿਹੇ ਸਮਾਗਮ ਰੋਜ਼ਾਨਾ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਆਪਸੀ ਪ੍ਰੇਮ ਅਤੇ ਸਾਂਝ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਮੌਜੂਦ ਐਡਵੋਕੇਟ ਸੁਨੀਤਾ ਕੋਸ਼ਿਕ ਨੋਟਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਨੂੰ ਬੁਰਾਈ ਤੇ ਸੱਚਾਈ ਦੀ ਜਿੱਤ ਅਤੇ ਕੁਦਰਤ ਨਾਲ ਜੁੜਨ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਨੇ ਖ਼ਾਸ ਤੌਰ ਤੇ ਧੀਆਂ ਦੀ ਲੋਹੜੀ ਮਨਾਉਣ ਤੇ ਵੀ ਜ਼ੋਰ ਦਿੱਤਾ ਅਤੇ ਸਮਾਜ ਵਿਚ ਧੀਆਂ ਨੂੰ ਬਰਾਬਰ ਦਾ ਸਨਮਾਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਅਸ਼ਟਾਮ ਫਰੋਸ਼, ਅਰਜ਼ੀ ਨਵੀਸ, ਟਾਈਪੀਸਟ ਅਤੇ ਤਹਿਸੀਲ ਕੰਪਲੈਕਸ ਵਿਚ ਕੰਮ ਕਰਦੇ ਕਰਮਚਾਰੀ ਹਾਜ਼ਰ ਸਨ। ਪੂਰਾ ਮਾਹੌਲ ਖੁਸ਼ੀਆਂ ਅਤੇ ਜਸ਼ਨਾਂ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਇਸ ਮੌਕੇ ਐਡਵੋਕੇਟ ਚੌਧਰੀ ਮਨਮੋਹਨ ਸਿੰਘ, ਐਡਵੋਕੇਟ ਅਸ਼ੋਕ ਰਾਣਾ, ਐਡਵੋਕੇਟ ਪ੍ਰਦੀਪ ਰਾਣਾ, ਐਡਵੋਕੇਟ ਇੰਦਰਜੀਤ ਸਿੰਘ, ਐਡਵੋਕੇਟ ਗੁਰਜੰਟ ਸਿੰਘ, ਐਡਵੋਕੇਟ ਹਰਮਿੰਦਰ ਸਿੰਘ, ਐਡਵੋਕੇਟ ਸੰਜੀਵ ਸਿੰਘ, ਐਡਵੋਕੇਟ ਦਲਬੀਰ ਸਿੰਘ, ਐਡਵੋਕੇਟ ਨਗਿੰਦਰ ਰਾਣਾ, ਅਸ਼ਟਾਮ ਫਰੋਸ਼ ਵਿਵੇਕ ਸ਼ਰਮਾ, ਸੁਖਚੈਨ ਸਿੰਘ, ਅਸਟਾਮ ਫਰੋਸ਼ ਰਾਜੀਵ ਕੁਮਾਰ, ਕੁਲਵਿੰਦਰ ਸਿੰਘ ਧਰਮਗੜ੍ਹ, ਗੁਰਪ੍ਰੀਤ ਸਿੰਘ ਧਰਮਗੜ੍ਹ, ਜਸਵੀਰ ਸਿੰਘ ਜੋਹਲ, ਅਤਰ ਸਿੰਘ, ਮਾਸਟਰ ਜਸਵਿੰਦਰ ਸਿੰਘ, ਹਰਜੀਤ ਸਿੰਘ ਸਮੇਤ ਅਨੇਕਾਂ ਮੌਜੂਦ ਸਨ।