ਅਗਵਾਹਕਾਰਾਂ ਨੂੰ ਕੀਤਾ ਕਾਬੂ
ਅਗਵਾਹਕਾਰਾਂ ਨੂੰ ਕੀਤਾ ਕਾਬੂ
Publish Date: Mon, 20 Apr 2026 09:27 PM (IST)
Updated Date: Mon, 20 Apr 2026 09:30 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਥਾਣਾ ਘੜੂਆਂ ਪੁਲਿਸ ਨੇ ਦੋ ਅਗਵਾਹਕਾਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਖਰੜ-1 ਇਸ਼ਾਨ ਸਿੰਗਲਾ ਨੇ ਦੱਸਿਆ ਕਿ ਥਾਣਾ ਘੜੂਆਂ ਵਿਚ ਬੀਤੀ 17 ਅਪ੍ਰੈਲ 2026 ਨੂੰ ਰਿਤਿਕ ਕੁਮਾਰ ਪੁੱਤਰ ਵਿਨੈ ਕੁਮਾਰ ਵਾਸੀ ਲਖਨਊ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪ੍ਰਮੀਤ ਲੋਚਮ, ਅਜੇ ਮੌਰ, ਵਿਕਾਸ ਅਤੇ ਅੰਕਿਤ ਨੇ ਉਸ ਨੂੰ ਅਤੇ ਉਸ ਦੇ ਦੋਸਤ ਆਯੂਸ਼ ਤਿਵਾੜੀ ਅਤੇ ਮੈਨੂ ਸਿੰਘ ਨੂੰ ਲਗਜਰੀ ਪੀਜੀ ਘੜੂਆਂ ਤੋਂ ਜ਼ਬਰਦਸਤੀ ਆਪਣੇ ਨਾਲ ਵਰਨਾ ਕਾਰ ਵਿਚ ਅਗਵਾਹ ਕਰ ਕੇ ਸਿਟੀ ਖਰੜ ਇਕ ਫਲੈਟ ਵਿਚ ਲੈ ਗਏ ਸਨ, ਜਿੱਥੇ ਕਿ ਉਸ ਨੂੰ ਬੰਦੀ ਬਣਾ ਕੇ ਰੱਖਿਆ ਤੇ ਡਰਾਇਆ ਧਮਕਾਇਆ ਵੀ ਗਿਆ। ਇਸ ਦੌਰਾਨ ਉਸ ਦੇ ਘਰਦਿਆਂ ਤੋਂ 1,83,000 ਦੀ ਰਕਮ ਵੀ ਲਈ ਗਈ। ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ 140, 127(2), 308, 3(5), 351 ਬੀਐੱਨਐੱਸ ਥਾਣਾ ਸਦਰ ਖਰੜ (ਘੜੂਆਂ) ਜ਼ਿਲ੍ਹਾ ਐੱਸਏਐੱਸ ਨਗਰ ਦਰਜ ਕੀਤਾ ਗਿਆ ਅਤੇ ਟੀਮਾਂ ਗਠਿਤ ਕਰ ਕੇ ਟੈਕਨੀਕਲ ਅਤੇ ਹਿਊਮਨ ਰਿਸੋਰਸਸ ਰਾਹੀਂ ਉਕਤ ਮੁਲਜ਼ਮਾਂ ਨੂੰ ਕੁਝ ਘੰਟੇ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਵਾਰਦਾਤ ਲਈ ਵਰਤੀ ਗਈ ਕਾਰ ਅਤੇ ਪੈਸੇ ਬਰਾਮਦ ਕਰ ਲਏ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ।