ਪੀਐੱਚਸੀ ’ਚ ਕਾਯਾਕਲਪ ਮੁਲਾਂਕਣ ਟੀਮ ਦਾ ਦੌਰਾ
ਸਫ਼ਾਈ ਅਤੇ ਮਰੀਜ਼ ਸੇਵਾਵਾਂ ਦੇ ਮਿਆਰਾਂ ਦੀ ਪਰਖ, ਪੀਐੱਚਸੀ ਘੜੂਆਂ ਵਿਚ ਕਾਯਾਕਲਪ ਮੁਲਾਂਕਣ ਟੀਮ ਦਾ ਦੌਰਾ
Publish Date: Mon, 09 Feb 2026 08:48 PM (IST)
Updated Date: Mon, 09 Feb 2026 08:50 PM (IST)

- ਸਫ਼ਾਈ ਤੇ ਮਰੀਜ਼ ਸੇਵਾਵਾਂ ਦੇ ਮਿਆਰਾਂ ਦੀ ਕੀਤੀ ਪਰਖ ਮਹਿਰਾ, ਪੰਜਾਬੀ ਜਾਗਰਣ ਖਰੜ : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਫ਼ਾਈ, ਸੁਵਿਧਾਵਾਂ ਅਤੇ ਮਰੀਜ਼ ਸੇਵਾਵਾਂ ਨੂੰ ਉੱਚ ਦਰਜੇ ’ਤੇ ਲਿਜਾਣ ਲਈ ਕਾਯਾਕਲਪ ਮੁਹਿੰਮ ਤਹਿਤ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਪ੍ਰਾਇਮਰੀ ਹੈਲਥ ਸੈਂਟਰ ਘੜੂਆਂ ਵਿਚ ਕਾਯਾਕਲਪ ਮੁਲਾਂਕਣ ਕੀਤਾ ਗਿਆ। ਇਸ ਮੁਲਾਂਕਣ ਟੀਮ ਵਿਚ ਡਾ. ਗੁਰਪ੍ਰੀਤ ਸਿੰਘ ਮੈਡੀਕਲ ਅਫ਼ਸਰ ਡੈਂਟਲ ਅਤੇ ਹਰਬੰਸ ਸਿੰਘ ਰੇਡੀਓਗ੍ਰਾਫਰ ਸ਼ਾਮਲ ਸਨ। ਟੀਮ ਵੱਲੋਂ ਸਿਹਤ ਕੇਂਦਰ ਵਿਚ ਸਫ਼ਾਈ ਪ੍ਰਬੰਧ, ਬਾਇਓਮੈਡੀਕਲ ਵੇਸਟ ਮੈਨੇਜਮੈਂਟ, ਰਿਕਾਰਡ ਮੇਂਟੇਨੈਂਸ, ਮਰੀਜ਼ ਸਹੂਲਤਾਂ ਅਤੇ ਢਾਂਚਾਗਤ ਵਿਵਸਥਾਵਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਟੀਮ ਨੇ ਕੁਝ ਸੁਝਾਅ ਵੀ ਦਿੱਤੇ ਤਾਂ ਜੋ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਕਿਹਾ ਕਿ ਪੀਐੱਚਸੀ ਘੜੂਆਂ ਦੀ ਪੂਰੀ ਟੀਮ ਕਾਯਾਕਲਪ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਫ਼ਾਈ, ਸਹੀ ਬਾਇਓਮੈਡੀਕਲ ਵੇਸਟ ਪ੍ਰਬੰਧ ਅਤੇ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਾਡੀ ਪਹਿਲ ਹੈ ਅਤੇ ਅੱਗੇ ਵੀ ਇਨ੍ਹਾਂ ਮਿਆਰਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਸਰੋਜ, ਮੈਡੀਕਲ ਅਫ਼ਸਰ ਡੈਂਟਲ ਡਾ. ਹਰਦੀਪ ਕੌਰ, ਬਲਾਕ ਐਕਸਟੈਂਸ਼ਨ ਐਜੂਕੇਟਰ ਸਾਹਿਲ ਸੁਖੇਰਾ, ਸਟਾਫ਼ ਨਰਸ ਅਮਨਿੰਦਰ ਕੌਰ ਅਤੇ ਰਮਨਦੀਪ ਕੌਰ ਆਦਿ ਹਾਜ਼ਰ ਸਨ।