ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਕਰੀ ਮੇਲਾ ਅੱਜ
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨੌਕਰੀ ਮੇਲਾ ਅੱਜ
Publish Date: Mon, 06 Apr 2026 07:43 PM (IST)
Updated Date: Mon, 06 Apr 2026 07:46 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸਏਐੱਸ ਨਗਰ ਵੱਲੋਂ 07 ਅਪ੍ਰੈਲ ਮੰਗਲਵਾਰ ਨੂੰ ਨੌਕਰੀ ਮੇਲਾ ਲਾਇਆ ਜਾ ਰਿਹਾ ਹੈ, ਜੋ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ. 461, ਤੀਜੀ ਮੰਜ਼ਿਲ, ਸੈਕਟਰ-76 ਮੁਹਾਲੀ ਵਿਖੇ ਲੱਗੇਗਾ। ਇਸ ਨੌਕਰੀ ਮੇਲੇ ਦਾ ਸਮਾਂ ਸਵੇਰ 10:00 ਵਜੇ ਤੋਂ ਦੁਪਹਿਰ 01.00 ਵਜੇ ਤੱਕ ਹੋਵੇਗਾ। ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੁਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਕਤ ਨੌਕਰੀ ਮੇਲਾ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਬੀਐੱਲਡੀ ਆਊਟਸੋਰਸਿੰਗ, ਸਨ ਟਰੱਸਟ ਕੈਪੀਟਲ, ਮੁਰਾਰੀ ਸੇਵਾਵਾਂ, ਏਆਰ ਮੈਰੀਡੀਅਨ (ਹੋਮ ਕੇਅਰ ਐੱਫਐੱਮਸੀਜੀ ਬਰਾਂਡ), ਏਟੀਐੱਸ ਅਤੇ ਡਿਜੀਟੇਕ ਕਾਲ ਸਿਸਟਮ ਪ੍ਰਾਈਵੇਟ. ਲਿਮ. ਕੰਪਨੀਆਂ ਵੱਲੋਂ ਗਾਹਕ ਸਹਾਇਤਾ ਕਾਰਜਕਾਰੀ, ਗਾਹਕ ਸਬੰਧ ਪ੍ਰਬੰਧਕ, ਖਪਤਕਾਰ, ਸਰਵੇਖਣ ਮੈਨੇਜਰ, ਪੈਕਰ, ਇਲੈਕਟ੍ਰੀਕਲ ਉਮੀਦਵਾਰ, ਲੇਖਾਕਾਰ (ਮਹਿਲਾ), ਏਰੀਆ ਸੇਲਜ਼ ਅਫ਼ਸਰ-ਆਨ ਰੋਲ, ਡੀਈਓ, ਸੀਸੀਈ ਲਈ ਬਾਰ੍ਹਵੀਂ, ਗ੍ਰੈਜੂਏਸ਼ਨ ਪਾਸ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ ਤਜ਼ਰਬੇ ਅਤੇ ਕੰਪਨੀ ਨੋਰਮਜ਼ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਮੁਹਾਲੀ ਹੋਵੇਗਾ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਨੌਕਰੀ ਮੇਲੇ ਵਿਚ ਹਿੱਸਾ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆ ਫੋਟੋ ਕਾਪੀਆਂ, ਰਿਜੂਮ ਸਮੇਤ ਫਾਰਮਲ ਡਰੈੱਸ ਵਿਚ ਸਮੇਂ ਸਿਰ ਆਉਣ ਦੀ ਖੇਚਲ ਕਰਨ। ਇਸ ਨੌਕਰੀ ਮੇਲੇ ਲਈ ਕੋਈ ਟੀਏ/ਡੀਏ ਮਿਲਣਯੋਗ ਨਹੀਂ ਹੋਵੇਗਾ।