ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨੌਕਰੀ ਮੇਲਾ ਅੱਜ
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨੌਕਰੀ ਮੇਲਾ ਅੱਜ
Publish Date: Tue, 24 Mar 2026 05:35 PM (IST)
Updated Date: Tue, 24 Mar 2026 05:37 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸਏਐੱਸ ਨਗਰ ਵੱਲੋਂ 25 ਮਾਰਚ 2026 ਦਿਨ ਬੁੱਧਵਾਰ ਨੂੰ ਨੌਕਰੀ ਮੇਲਾ ਲਾਇਆ ਜਾ ਰਿਹਾ ਹੈ, ਜੋਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ. 461, ਤੀਜੀ ਮੰਜ਼ਿਲ, ਸੈਕਟਰ-76 ਮੁਹਾਲੀ ਵਿਖੇ ਲਾਇਆ ਜਾਵੇਗਾ। ਇਸ ਨੌਕਰੀ ਮੇਲੇ ਦਾ ਸਮਾਂ ਸਵੇਰ 10:00 ਵਜੇ ਤੋਂ ਦੁਪਹਿਰ 01.00 ਵਜੇ ਤੱਕ ਹੋਵੇਗਾ। ਡੀਬੀਈਈ ਐੱਸਏਐੱਸ ਨਗਰ ਦੇ ਡਿਪਟੀ ਡਾਇਰੈਕਟਰ, ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਬਿਨੈਕਾਰਾਂ ਨੂੰ ਰੁਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਉਕਤ ਨੌਕਰੀ ਮੇਲਾ ਲਾਇਆ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ’ਚ ਏਕੇਐੱਸਆਈਪੀਐੱਸ ਸਮਾਰਟ ਸਕੂਲ ਮੁਹਾਲੀ, ਚੰਡੀਗੜ੍ਹ ਟ੍ਰਾਈਸਿਟੀ ਅਤੇ ਟਰੈਂਟ ਲਿਮਿ: ਜ਼ੁਡੀਓ ਕੰਪਨੀਆਂ ਵੱਲੋਂ ਪੀਜੀਟੀ ਕਮਿਸਟਰੀ, ਫਾਈਨ ਆਰਟਸ (ਪੀਜੀਟੀ), ਐੱਨਟੀਟੀ, ਏਰੀਆ ਸੇਲਜ਼ ਮੈਨੇਜਰ (ਏਐੱਸਐੱਮ), ਸਹਿਯੋਗੀ ਅਤੇ ਲਈ ਦਸਵੀਂ, ਬਾਰ੍ਹਵੀਂ, ਐੱਮਐੱਸਸੀ (ਕਮਿਸਟਰੀ), ਐੱਮਏ ਫਾਈਨ ਆਰਟਸ, ਬੀਏ ਐੱਨਟੀਟੀ/ਬੀਐੱਡ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ ਤਜਰਬਾ ਅਤੇ ਕੰਪਨੀ ਨੋਰਮਜ਼ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਮੁਹਾਲੀ ਹੋਵੇਗਾ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਨੌਕਰੀ ਮੇਲੇ ਵਿਚ ਭਾਗ ਲੈਣ ਲਈ ਆਪਦੀ ਯੋਗਤਾ ਦੇ ਸਾਰੇ ਅਸਲ ਸਰਟੀਫ਼ਿਕੇਟ, ਉਨ੍ਹਾਂ ਦੀਆ ਫੋਟੋ ਕਾਪੀਆਂ, ਰੀਜ਼ਿਊਮ ਸਮੇਤ ਫਾਰਮਲ ਡਰੈੱਸ ਵਿਚ ਸਮੇਂ ਸਿਰ ਆਉਣ ਦੀ ਖੇਚਲ ਕਰਨ। ਇਸ ਪਲੇਸਮੈਂਟ ਕੈਂਪ ਲਈ ਕੋਈ ਟੀਏ/ਡੀਏ ਮਿਲਣਯੋਗ ਨਹੀਂ ਹੋਵੇਗਾ।