ਯੂਪੀਐੱਸਸੀ ਪ੍ਰੀਖਿਆ ’ਚ 422ਵਾਂ ਸਥਾਨ ਹਾਸਲ ਕਰਨ ’ਤੇ ਜਸਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ
ਯੂਪੀਐੱਸਸੀ ਪ੍ਰੀਖਿਆ ਵਿਚ 422ਵਾਂ ਸਥਾਨ ਹਾਸਲ ਕਰਨ ’ਤੇ ਜਸਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ
Publish Date: Sun, 08 Mar 2026 05:29 PM (IST)
Updated Date: Sun, 08 Mar 2026 05:33 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡਾ. ਬੀਆਰ ਐਜੂ਼ਕੇਸ਼ਨਲ ਸੁਸਾਇਟੀ ਡੇਰਾਬੱਸੀ (ਰਜਿ. 421) ਵੱਲੋਂ ਪਿਛਲੇ ਦਿਨੀਂ ਯੂਪੀਐੱਸਸੀ ਵੱਲੋਂ ਐਲਾਨੇ ਨਤੀਜੇ ਦੌਰਾਨ ਭਾਰਤ ’ਚ 422ਵਾਂ ਸਥਾਨ ਹਾਸਲ ਕਰਕੇ ਡੇਰਾਬੱਸੀ ਖੇਤਰ ਦਾ ਮਾਣ ਵਧਾਉਣ ਵਾਲੀ ਜਸਪ੍ਰੀਤ ਕੌਰ ਸਪੁੱਤਰੀ ਰਘਬੀਰ ਸਿੰਘ ਵਾਸੀ ਪਿੰਡ ਕਕਰਾਲੀ ਨੂੰ ਉਸਦੀ ਕਾਮਯਾਬੀ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਜਾਕੇ ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਘੌੜੇਵਾਲ ਵੱਲੋਂ ਗੁਲਦਸਤਾ ਭੇਟ ਕਰਕੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਵੱਲੌਂ ਜਸਪ੍ਰੀਤ ਕੌਰ ਦੇ ਨਾਲ-ਨਾਲ ਭਾਰਤ ਦੀਆਂ ਸਮੂਹ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਪ੍ਰਧਾਨ ਵੱਲੋਂ ਜਸਪ੍ਰੀਤ ਕੌਰ ਦੀ ਇਸ ਪ੍ਰਾਪਤੀ ਲਈ ਉਸਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਜਸਪ੍ਰੀਤ ਕੌਰ ਦੇ ਪਿਤਾ ਰਘਬੀਰ ਸਿੰਘ, ਮਾਤਾ ਸ੍ਰੀਮਤੀ ਦਵਿੰਦਰ ਕੌਰ, ਛੋਟਾ ਭਰਾ ਹਰਪ੍ਰੀਤ ਸਿੰਘ ਨੇ ਸਾਰੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਅਪਣੀ ਭਾਣਜੀ ਨੂੰ ਮੁਬਾਰਕਬਾਦ ਦੇਣ ਲਈ ਜਸਪ੍ਰੀਤ ਕੌਰ ਦੇ ਮਾਮਾ ਜਤਿੰਦਰ ਸਿੰਘ, ਮਾਮੀ ਸ੍ਰੀਮਤੀ ਜਸਵਿੰਦਰ ਕੌਰ ਵੀ ਮੌਜੂਦ ਸਨ। ਇਸ ਮੌਕੇ ਸੁਸਾਇਟੀ ਦੇ ਸਕੱਤਰ ਅਨਮੋਲ ਸਿੰਘ ਐਡਵੋਕੇਟ, ਸਕੱਤਰ ਪ੍ਰੋ: ਰਵਿੰਦਰ ਸਿੰਘ ਅਤੇ ਸਹਾਇਕ ਖ਼ਜ਼ਾਨਚੀ ਮਾਸਟਰ ਵਰਿੰਦਰਪਾਲ ਸਿੰਘ ਹਾਜ਼ਰ ਸਨ।