ਜਸਪ੍ਰੀਤ ਕੌਰ ਨੇ ਹਲਕੇ ਦਾ ਨਾਂ ਕੀਤਾ ਰੋਸ਼ਨ : ਕੇਪੀ ਸ਼ਰਮਾ
ਜਸਪ੍ਰੀਤ ਕੌਰ ਨੇ ਹਲਕੇ ਦਾ ਨਾਮ ਰੌਸ਼ਨ ਕੀਤਾ : ਕੇਪੀ ਸ਼ਰਮਾ
Publish Date: Mon, 09 Mar 2026 05:22 PM (IST)
Updated Date: Mon, 09 Mar 2026 05:24 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਾਰੀ ਨਤੀਜਿਆਂ ਅਨੁਸਾਰ ਭਾਰਤ ਵਿਚ 422ਵਾਂ ਸਥਾਨ ਹਾਸਲ ਕਰਨ ਵਾਲੀ ਡੇਰਾਬੱਸੀ ਸਬ ਡਵੀਜ਼ਨ ਦੇ ਪਿੰਡ ਕਕਰਾਲੀ ਦੀ ਧੀ ਜਸਪ੍ਰੀਤ ਕੌਰ ਨੇ ਆਪਣੇ ਪਰਿਵਾਰ ਦਾ ਹੀ ਨਹੀਂ, ਸਗੋਂ ਸਮੁੱਚੇ ਡੇਰਾਬੱਸੀ ਹਲਕੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਬੇਟੀ ’ਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਕੇਪੀ ਸ਼ਰਮਾ ਨੇ ਜਸਪ੍ਰੀਤ ਕੌਰ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਸਨਮਾਨਿਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਹੂਲਤਾਂ ਤੋਂ ਸੱਖਣੇ ਛੋਟੇ ਜਿਹੇ ਪਿੰਡ ਕਕਰਾਲੀ ਤੋਂ ਕਿਸੇ ਬੇਟੀ ਦਾ ਇਸ ਤਰ੍ਹਾਂ ਕੋਈ ਮੁਕਾਮ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ ਅਤੇ ਸ਼ਲਾਘਾਯੋਗ ਹੈ, ਹੋਰ ਬੱਚਿਆਂ ਨੂੰ ਵੀ ਅਜਿਹੇ ਹੋਣਹਾਰ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੇ ਮਾਪਿਆਂ ਦੀ ਉਮੀਦਾਂ ’ਤੇ ਖਰਾ ਉਤਰ ਸਕਣ। ਇਸ ਮੌਕੇ ਪ੍ਰਿੰਸੀਪਲ ਮੀਨਾ ਰਾਜਪੂਤ, ਸਮਾਜ ਸੇਵੀ ਡਾ. ਬਰਖਾ ਰਾਮ, ਹਰਜੀਤ ਸਿੰਘ, ਜਸਪ੍ਰੀਤ ਕੌਰ ਦੇ ਪਿਤਾ ਰਘੁਬੀਰ ਸਿੰਘ, ਮਾਤਾ ਦਵਿੰਦਰ ਕੌਰ ਸਮੇਤ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।