ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦੀ ਰੈਨੋਵੇਟਡ ਇਮਾਰਤ ਦਾ ਉਦਘਾਟਨ
ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦੀ ਰੈਨੋਵੇਟਡ ਇਮਾਰਤ ਦਾ ਉਦਘਾਟਨ
Publish Date: Fri, 06 Feb 2026 05:23 PM (IST)
Updated Date: Fri, 06 Feb 2026 05:26 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪਿੰਡ ਮੁਕੰਦਪੁਰ ’ਚ ਸਥਿਤ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦੀ ਰੈਨੋਵੇਟਡ ਇਮਾਰਤ ਦਾ ਉਦਘਾਟਨ ਪੰਜਾਬ ਕੈਮੀਕਲ ਐਂਡ ਕਰੋਪ ਪ੍ਰੋਟੈਕਸ਼ਨ ਲਿਮਿਟਿਡ, ਡੇਰਾਬੱਸੀ ਦੇ ਪ੍ਰਬੰਧਕ ਵਰਧਨ ਤ੍ਰਿਪਾਠੀ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਜੋਤੀ ਬੱਬਰ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਹ ਡਿਸਪੈਂਸਰੀ ਪਿੰਡ ਪੰਚਾਇਤ ਦੀ ਇਮਾਰਤ ਵਿਚ ਸਥਿਤ ਹੈ, ਜੋ ਕਾਫ਼ੀ ਸਮੇਂ ਤੋਂ ਖ਼ਸਤਾ ਹਾਲਤ ਵਿਚ ਸੀ ਅਤੇ ਬਰਸਾਤ ਦੌਰਾਨ ਛੱਤ ਤੋਂ ਪਾਣੀ ਟਪਕਦਾ ਸੀ। ਪੰਜਾਬ ਕੈਮੀਕਲ ਐਂਡ ਕਰੋਪ ਪ੍ਰੋਟੈਕਸ਼ਨ ਲਿਮਿਟਿਡ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਅਧੀਨ ਇਸ ਇਮਾਰਤ ਦੀ ਪੂਰੀ ਰੈਨੋਵੇਸ਼ਨ ਕਰਵਾਈ ਗਈ। ਰੈਨੋਵੇਸ਼ਨ ਦੌਰਾਨ ਛੱਤ ਦੀ ਮੁਰੰਮਤ, ਫਰਸ਼ ’ਤੇ ਨਵੀਆਂ ਟਾਈਲਾਂ, ਨਵੇਂ ਕਮਰੇ ਅਤੇ ਪਖ਼ਾਨਿਆਂ ਦੀ ਉਸਾਰੀ, ਪੇਂਟ, ਨਵੇਂ ਦਰਵਾਜ਼ੇ, ਖਿੜਕੀਆਂ, ਗਰਿਲਾਂ ਅਤੇ ਬਿਜਲੀ–ਪਾਣੀ ਦੀ ਪੂਰੀ ਫਿਟਿੰਗ ਕਰਵਾਈ ਗਈ। ਇਸ ਮੌਕੇ ਡਾ. ਜੋਤੀ ਬੱਬਰ ਨੇ ਕੰਪਨੀ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਰੈਨੋਵੇਸ਼ਨ ਨਾਲ ਡਿਸਪੈਂਸਰੀ ਵਿਚ ਸਾਫ਼–ਸੁਥਰਾ ਮਾਹੌਲ ਬਣਿਆ ਹੈ ਅਤੇ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲਣਗੀਆਂ। ਡਾ. ਰਾਜੀਵ ਮਹਿਤਾ, ਆਯੁਰਵੈਦਿਕ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਹੁਣ ਡਿਸਪੈਂਸਰੀ ਵਿਚ ਬਰਸਾਤ ਦਾ ਪਾਣੀ ਨਹੀਂ ਆਉਂਦਾ ਅਤੇ ਦਵਾਈਆਂ ਦੀ ਸੰਭਾਲ ਵੀ ਸੁਚੱਜੇ ਢੰਗ ਨਾਲ ਹੋ ਸਕੇਗੀ। ਸ੍ਰੀ ਵਰਧਨ ਤ੍ਰਿਪਾਠੀ ਨੇ ਡਿਸਪੈਂਸਰੀ ਦੇ ਬਾਹਰ ਇੰਟਰਲਾਕ ਟਾਈਲਾਂ ਅਤੇ ਚਾਰਦਿਵਾਰੀ ਬਣਵਾਉਣ ਦਾ ਵੀ ਭਰੋਸਾ ਦਿੱਤਾ। ਸਮਾਗਮ ਦੌਰਾਨ ਸੰਦੀਪ ਮਹਿਤਾ, ਅਮਿਤ ਮਹਿਤਾ, ਅਜੈ ਧਵਨ, ਡਿਸਪੈਂਸਰੀ ਇੰਚਾਰਜ ਡਾ. ਰਾਜੀਵ ਮਹਿਤਾ ਅਤੇ ਡਾ. ਹਰਪ੍ਰੀਤ ਸਿੰਘ ਹਾਜ਼ਰ ਰਹੇ।