ਝੰਡੀ ਦੀ ਕੁਸ਼ਤੀ ਵਿਚ ਪਹਿਲਵਾਨ ਹਾਮੀਦ ਇਰਾਨੀ ਮੁੱਲਾਂਪੁਰ ਨੇ ਭੁਪਿੰਦਰ ਅਜਨਾਲਾ ਨੂੰ ਚਿੱਤ ਕੀਤਾ
ਝੰਡੀ ਦੀ ਕੁਸ਼ਤੀ ਵਿਚ ਪਹਿਲਵਾਨ ਹਾਮੀਦ ਇਰਾਨੀ ਮੁੱਲਾਂਪੁਰ ਨੇ ਭੁਪਿੰਦਰ ਅਜਨਾਲਾ ਨੂੰ ਚਿੱਤ ਕੀਤਾ
Publish Date: Thu, 29 Jan 2026 06:30 PM (IST)
Updated Date: Thu, 29 Jan 2026 06:31 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਨਜ਼ਦੀਕ ਸਿੰਘਾ ਦੇਵੀ ਕਾਲੋਨੀ ਵਿਖੇ ਪ੍ਰਾਚੀਨ ਮੰਦਰ ਮਾਤਾ ਸਿੰਘਾ ਦੇਵੀ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਵਿਚ ਪਹਿਲਵਾਨ ਹਮੀਦ ਇਰਾਨੀ ਅਖਾੜਾ ਮੁੱਲਾਂਪੁਰ ਗਰੀਬਦਾਸ ਨੇ ਪ੍ਰਸਿੱਧ ਪਹਿਲਵਾਨ ਭੁਪਿੰਦਰ ਅਜਨਾਲਾ ਨੂੰ ਪੁਆਇੰਟ ਦੇ ਆਧਾਰ ’ਤੇ 25 ਮਿੰਟ ਵਿਚ ਚਿੱਤ ਕਰਦਿਆਂ ਸੋਨੂੰ ਤੇ ਰਵੀ ਕੁਮਾਰ ਗੋਰਸੀ ਵੱਲੋਂ ਰੱਖਿਆ ਗਿਆ ਇਕ ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਪ੍ਰਧਾਨ ਲਖਵਿੰਦਰ ਲੱਕੀ, ਮਾਨ, ਰਣਜੀਤ, ਕਮਲਜੀਤ, ਪਰਦੀਪ, ਪ੍ਰਵੀਨ, ਬੱਲੀ, ਸਨੀ, ਗੁਰਪ੍ਰੀਤ, ਕਰਤਾਰ ਸਿੰਘ, ਨੀਟੂ, ਕਰਿਸ਼ਨ ਬਿੱਲਾ, ਰੋਸ਼ਨ,ਦਿਆਲ ਆਦਿ ਨੇ ਕੁਸ਼ਤੀਆਂ ਦਾ ਉਦਘਾਟਨ ਕੀਤਾ। ਇਸ ਮੌਕੇ ਪਹਿਲਵਾਨ ਕਾਲਾ ਨਾਡਾ ਨੇ ਪ੍ਰਿੰਸ ਘੱਗਰ ਸਰਾਏ ਨੂੰ, ਜਸਵੀਰ ਪੜਛ ਨੇ ਹਰਸ਼ ਪਟਿਆਲਾ ਨੂੰ, ਦੀਪਾ ਮੁੱਲਾਂਪੁਰ ਨੇ ਗੋਲੂ ਚੰਡੀਗੜ੍ਹ ਨੂੰ, ਯੋਗੇਸ਼ ਨਾਡਾ ਨੇ ਮਨੀਰਾਮ ਨੂੰ ਚਿੱਤ ਕੀਤਾ। ਇਸੇ ਦੌਰਾਨ ਪ੍ਰਿੰਸ ਅਜਨਾਲਾ ਤੇ ਸਾਹਿਲ ਚੰਡੀਗੜ੍ਹ, ਕਪਿਲ ਤੇ ਵਿਸ਼ਾਲ ਆਦਿ ਪਹਿਲਵਾਨ ਨਤੀਜੇ ਵਿਚ ਬਰਾਬਰ ਰਹੇ। ਹਲਕਾ ਖਰੜ ਤੋਂ ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਤੇ ਵਨੀਤ ਜੋਸ਼ੀ, ਆਮ ਆਦਮੀ ਪਾਰਟੀ ਵੱਲੋਂ ਚੇਅਰਮੈਨ ਪਰਮਿੰਦਰ ਗੋਲਡੀ, ਕਾਂਗਰਸੀ ਕੌਂਸਲਰ ਅਵਤਾਰ ਸਿੰਘ ਤਾਰੀ ਮੁੱਖ ਮਹਿਮਾਨਾਂ ਵਜੋਂ ਹਾਜ਼ਰ ਸਨ, ਜਿਨ੍ਹਾਂ ਨੇ ਪ੍ਰਬੰਧਕਾਂ ਦੇ ਕੀਤੇ ਉਪਰਾਲੇ ਦੀ ਸ਼ਾਲਾਘਾ ਕੀਤੀ। ਰਾਜੇਸ਼ ਧੀਮਾਨ ਤੇ ਸ਼ਿਵ ਬੈਂਸ ਨੇ ਕੁਮੈਂਟਰੀ ਕੀਤੀ। ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ, ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ।