‘ਆਪ’ ਟਰੇਡ ਵਿੰਗ ਮਾਲਵਾ ਈਸਟ ਜ਼ੋਨ ਦੀ ਬੈਠਕ ਹੋਈ
'ਆਪ' ਟਰੇਡ ਵਿੰਗ ਮਾਲਵਾ ਈਸਟ ਜ਼ੋਨ ਦੀ ਅਹਿਮ ਬੈਠਕ ਮੁਹਾਲੀ ਵਿਖੇ ਹੋਈ
Publish Date: Mon, 05 Jan 2026 08:15 PM (IST)
Updated Date: Mon, 05 Jan 2026 08:17 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਆਮ ਆਦਮੀ ਪਾਰਟੀ ਟਰੇਡ ਵਿੰਗ ਮਾਲਵਾ ਈਸਟ ਜ਼ੋਨ ਦੀ ਇੱਕ ਅਹਿਮ ਬੈਠਕ ਪੰਜਾਬ ਦੇ ਚੇਅਰਮੈਨ ਅਨਿਲ ਠਾਕੁਰ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਐੱਸਏਐੱਸ ਨਗਰ ਵਿਖੇ ਹੋਈ। ਇਸ ਦੌਰਾਨ ਟਰੇਡ ਵਿੰਗ ਮਾਲਵਾ ਈਸਟ ਜ਼ੋਨ ਦੇ ਸਟੇਟ ਸੈਕਟਰੀ ਰਣਜੀਤ ਸਿੰਘ ਜ਼ਿਲ੍ਹਾ ਇੰਚਾਰਜ ਤਰਲੋਚਨ ਸਿੰਘ ਬੈਦਵਾਣ ਅਤੇ ਹਲਕਾ ਕੋਆਰਡੀਨੇਟਰਾਂ ਦੇ ਨਾਲ ਹੋਈ। ਜਿਸ ਵਿਚ ਪੰਜਾਬ ਵਿਚ ਪਹੁੰਚ ਰਹੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਅਤੇ ਟਰੇਡ ਵਿੰਗ ਦੀਆਂ ਵਾਰਡਾਂ ’ਚ ਬਣ ਰਹੀਆਂ ਕਮੇਟੀਆਂ ਸਬੰਧੀ ਮਸਲਿਆਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਵਪਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਓਟੀਐੱਸ ਸਕੀਮ ਤਹਿਤ 31 ਮਾਰਚ ਤਕ ਲਾਭ ਲੈਣ ਲਈ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਵੀ ਕਿਹਾ ਗਿਆ ਤਾਂ ਜੋ ਵਪਾਰੀ ਵਰਗ ਇਸ ਸਕੀਮ ਦਾ ਫ਼ਾਇਦਾ ਉਠਾ ਸਕਣ ਅਤੇ ਟਰੇਡ ਵਿੰਗ ਐੱਸਏਐੱਸ ਨਗਰ ਮੁਹਾਲੀ ਵੱਲੋਂ ਮਾਲਵਾ ਈਸਟ ਜ਼ੋਨ ਦੇ ਸਟੇਟ ਸਕੱਤਰ, ਜ਼ਿਲ੍ਹਾ ਪ੍ਰਧਾਨਾਂ, ਹਲਕਾ ਕੋਆਰਡੀਨੇਟਰ ਅਤੇ ਪੰਜਾਬ ਦੇ ਪ੍ਰਧਾਨ ਅਨੀਲ ਠਾਕੁਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਟਰੇਡ ਵਿੰਗ ਦੇ ਸੂਬਾ ਸਕੱਤਰ ਰਣਜੀਤ ਸਿੰਘ, ਟਰੇਡ ਵਿੰਗ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਬੈਦਵਾਣ, ਕੋਆਰਡੀਨੇਟਰ ਅਕਵਿੰਦਰ ਸਿੰਘ ਗੋਸਲ ਆਦਿ ਹਾਜ਼ਰ ਸਨ।