ਪ੍ਰਾਜੈਕਟ ਅੰਮ੍ਰਿਤ ਤਹਿਤ ਹਸਪਤਾਲ ਦੀ ਕੀਤੀ ਕਾਇਆ ਕਲਪ
ਪ੍ਰੋਜੈਕਟ ਅਮ੍ਰਿਤ ਦੇ ਤਹਿਤ ਹਸਪਤਾਲ ਦੀ ਕੀਤੀ ਕਾਇਆ ਕਲਪ
Publish Date: Mon, 23 Feb 2026 07:59 PM (IST)
Updated Date: Mon, 23 Feb 2026 08:01 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਪ੍ਰਾਜੈਕਟ ਅੰਮ੍ਰਿਤ ਤਹਿਤ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਦੇ ਆਸ਼ੀਰਵਾਦ ਨਾਲ ਨਿਰੰਕਾਰੀ ਸੇਵਾਦਲ ਅਤੇ ਸਾਧ ਸੰਗਤ ਦੇ ਸੈਂਕੜੇ ਸ਼ਰਧਾਲੂਆਂ ਨੇ ਸਿਵਲ ਹਸਪਤਾਲ ਖਰੜ ਅਤੇ ਲੈਬ ਦੇ ਆਲੇ-ਦੁਆਲੇ ਦੇ ਖੇਤਰ ਦੀ ਸਫ਼ਾਈ ਕੀਤੀ। ਚੰਡੀਗੜ੍ਹ ਦੇ ਜ਼ੋਨਲ ਇੰਚਾਰਜ, ਓਪੀ ਨਿਰੰਕਾਰੀ ਨੇ ਕਿਹਾ ਕਿ ਚੰਡੀਗੜ੍ਹ ਜ਼ੋਨ ਵਿਚ ਅੱਠ ਤੋਂ ਦਸ ਸ਼ਾਖਾਵਾਂ ਵਿਚ ਪਾਣੀ ਦੇ ਸਰੋਤਾਂ ਦੀ ਸਫ਼ਾਈ ਕੀਤੀ ਗਈ, ਅਤੇ ਹੋਰ ਸ਼ਾਖਾਵਾਂ ਵਿਚ, ਨਿਰੰਕਾਰੀ ਸਤਿਸੰਗ ਭਵਨਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ਕੀਤੀ ਗਈ। ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਦੇ ਮਾਰਗਦਰਸ਼ਨ ਹੇਠ, ਸਵੱਛ ਜਲ, ਸਵੱਛ ਮਨ ਮੁਹਿੰਮ ਦਾ ਵਿਸ਼ਾਲ ਅਤੇ ਪ੍ਰੇਰਨਾਦਾਇਕ ਚੌਥਾ ਪੜਾਅ ਤਹਿਤ ਸਫ਼ਲਤਾਪੂਰਵਕ ਕੀਤੀ ਗਈ। ਇਸ ਮੌਕੇ ਸੰਤ ਨਿਰੰਕਾਰੀ ਬ੍ਰਾਂਚ ਖਰੜ ਦੇ ਇੰਚਾਰਜ ਸੰਜੀਵ ਕੁਮਾਰ ਨੇ ਇਸ ਅਭਿਆਨ ਵਿਚ ਹਿੱਸਾ ਲੈਣ ਵਾਲੇ ਸਾਰੇ ਸੇਵਾਦਲ ਅਤੇ ਸੰਗਤਾਂ ਦਾ ਧੰਨਵਾਦ ਕੀਤਾ।