ਪਤਨੀ ਦੇ ਪੁਰਾਣੇ ਪ੍ਰੇਮੀ ਨੇ ਪਤੀ 'ਤੇ ਤਲਵਾਰ ਨਾਲ ਕੀਤਾ ਜਾਨਲੇਵਾ ਹਮਲਾ
ਲਵ ਮੈਰਿਜ ਤੋਂ ਬਾਅਦ ਖ਼ੌਫ਼ਨਾਕ ਮੋੜ; ਪੁਰਾਣੇ ਪ੍ਰੇਮੀ ਨੇ ਪਤੀ 'ਤੇ ਤਲਵਾਰ ਨਾਲ ਕੀਤਾ ਜਾਨਲੇਵਾ ਹਮਲਾ
Publish Date: Tue, 31 Mar 2026 07:57 PM (IST)
Updated Date: Wed, 01 Apr 2026 04:16 AM (IST)

ਹੱਥ ਦੀ ਉਂਗਲ ਕੱਟੀ, ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਜਾਰੀ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਵੀਆਈਪੀ ਰੋਡ ਤੇ ਇਕ ਨੌਜਵਾਨ ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਹਰਵਿੰਦਰ ਸਿੰਘ (29), ਜੋਕਿ ਪੇਸ਼ੇ ਤੋਂ ਬੱਸ ਡਰਾਈਵਰ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਨੇ ਜਨਵਰੀ 2026 ਵਿਚ ਪੰਚਕੂਲਾ ਅਦਾਲਤ ਵਿਚ ਲਵ ਮੈਰਿਜ ਕੀਤੀ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ 6 ਮਾਰਚ ਨੂੰ ਉਸ ਦੀ ਪਤਨੀ ਘਰੋਂ ਸੋਨੇ-ਚਾਂਦੀ ਦੇ ਗਹਿਣੇ ਤੇ ਆਈਫੋਨ ਲੈ ਕੇ ਫ਼ਰਾਰ ਹੋ ਗਈ। ਜਾਂਦੇ ਸਮੇਂ ਪੌੜ੍ਹੀਆਂ ਵਿਚ ਇਕ ਪਰਚੀ ਮਿਲੀ, ਜਿਸ ਤੇ ਲਿਖਿਆ ਸੀ ਕਿ ਉਸ ਨੂੰ ਉਸ ਦਾ ਪੁਰਾਣਾ ਪਿਆਰ ਗਗਨ ਸਰ ਮਿਲ ਗਿਆ ਹੈ। ਸ਼ਿਕਾਇਤ ਅਨੁਸਾਰ 24 ਮਾਰਚ 2026 ਦੀ ਰਾਤ ਕਰੀਬ 8:30 ਵਜੇ ਜਦੋਂ ਹਰਵਿੰਦਰ ਵੀਆਈਪੀ ਰੋਡ ਤੇ ਆਪਣੇ ਦੋਸਤ ਦੀਪਕ ਨਾਲ ਖੜ੍ਹਾ ਸੀ ਤਾਂ ਗਗਨ ਨਾਮ ਦਾ ਨੌਜਵਾਨ ਆਪਣੇ 2-3 ਅਣਪਛਾਤੇ ਸਾਥੀਆਂ ਨਾਲ ਉੱਥੇ ਪਹੁੰਚਿਆ ਅਤੇ ਉਸ ਨੂੰ ਘੇਰ ਕੇ ਤਲਵਾਰ ਨਾਲ ਕਈ ਵਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਬਾਕਸ-- ਬਚਾਅ ਲਈ ਹੱਥ ਅੱਗੇ ਕੀਤਾ ਤਾਂ ਕੱਟੀ ਗਈ ਉਂਗਲ : ਹਰਵਿੰਦਰ ਨੇ ਦੱਸਿਆ ਕਿ ਜਦੋਂ ਗਗਨ ਨੇ ਤਲਵਾਰ ਨਾਲ ਪਹਿਲਾ ਅਤੇ ਦੂਜਾ ਵਾਰ ਉਸ ਦੇ ਸਿਰ ਤੇ ਕੀਤਾ ਤਾਂ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਦੋਂ ਤੀਜਾ ਵਾਰ ਕੀਤਾ ਤਾਂ ਬਚਾਅ ਲਈ ਉਸ ਨੇ ਆਪਣਾ ਸੱਜਾ ਹੱਥ ਅੱਗੇ ਕਰ ਦਿੱਤਾ, ਜਿਸ ਕਾਰਨ ਉਸ ਦੇ ਸੱਜੇ ਹੱਥ ਦੀ ਇਕ ਉਂਗਲ ਕੱਟੀ ਗਈ। ਇਸ ਤੋਂ ਬਾਅਦ ਹਮਲਾਵਰਾਂ ਨੇ ਉਸ ਨੂੰ ਜ਼ਮੀਨ ਤੇ ਸੁੱਟ ਕੇ ਕੁੱਟਮਾਰ ਕੀਤੀ ਅਤੇ ਸ਼ੋਰ ਮਚਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਉਸ ਦਾ ਭਰਾ ਪਹਿਲਾਂ ਉਸ ਨੂੰ ਸਰਕਾਰੀ ਹਸਪਤਾਲ ਪੰਚਕੂਲਾ ਲੈ ਕੇ ਗਿਆ, ਜਿੱਥੋਂ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਜ਼ੀਰਕਪੁਰ ਪੁਲਿਸ ਨੂੰ 25 ਮਾਰਚ ਨੂੰ ਪੀਜੀਆਈ ਤੋਂ ਮਾਮਲੇ ਦੀ ਸੂਚਨਾ ਮਿਲੀ ਸੀ, ਪਰ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਸਮੇਂ ਪੀੜਤ ਨੂੰ ਬਿਆਨ ਦੇਣ ਲਈ ਅਨਫਿੱਟ ਦੱਸਿਆ ਸੀ। 28 ਮਾਰਚ 2026 ਨੂੰ ਡਾਕਟਰ ਤੋਂ ਲਿਖਤੀ ਇਜਾਜ਼ਤ ਮਿਲਣ ਤੋਂ ਬਾਅਦ ਜ਼ੀਰਕਪੁਰ ਪੁਲਿਸ ਨੇ ਹਰਵਿੰਦਰ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਗਗਨ ਅਤੇ ਉਸ ਦੇ 2-3 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।