ਹਾਈ ਕੋਰਟ ਦਾ ਵੱਡਾ ਫੈਸਲਾ: ਚੈੱਕ ਬਾਊਂਸ ਕੇਸਾਂ ਲਈ 'ਵਿਚੋਲਗੀ' ਹੋਵੇਗੀ ਲਾਜ਼ਮੀ; ਅਦਾਲਤਾਂ ਦਾ ਬੋਝ ਘਟਾਉਣ ਲਈ ਨਵੀਂ ਪਹਿਲ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਚੈੱਕ ਬਾਉਂਸ ਮਾਮਲਿਆਂ ’ਚ ਮੁਲਜ਼ਮਾਂ ਨੂੰ ਸੰਮਨ ਜਾਰੀ ਹੁੰਦੇ ਹੀ ਹੇਠਲੀ ਅਦਾਲਤ ਨੂੰ ਵਿਚੋਲਗੀ ਲਈ ਕੇਸ ਭੇਜਣਾ ਪਏਗਾ। ‘ਜਦੋਂ ਤੁਸੀਂ ਕਿਸੇ ਖੱਡ ਦੇ ਕਿਨਾਰੇ ਖੜ੍ਹੇ ਹੁੰਦੇ ਹੋ, ਤਾਂ ਕਈ ਵਾਰ ਅੱਗੇ ਵਧਣ ਲਈ ਇੱਕ ਕਦਮ ਪਿੱਛੇ ਹਟਣਾ ਜ਼ਰੂਰੀ ਹੁੰਦਾ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਜਿਹੇ ਮਾਮਲਿਆਂ ’ਚ ਸੂਬੇ ਨੂੰ ਆਮ ਤੌਰ 'ਤੇ ਧਿਰ ਬਣਨ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਇਹ ਮੂਲ ਰੂਪ ’ਚ ਨਿੱਜੀ ਵਿਵਾਦ ਹਨ।
Publish Date: Thu, 12 Mar 2026 10:51 AM (IST)
Updated Date: Thu, 12 Mar 2026 10:57 AM (IST)

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਚੈੱਕ ਬਾਉਂਸ ਮਾਮਲਿਆਂ ’ਚ ਮੁਲਜ਼ਮਾਂ ਨੂੰ ਸੰਮਨ ਜਾਰੀ ਹੁੰਦੇ ਹੀ ਹੇਠਲੀ ਅਦਾਲਤ ਨੂੰ ਵਿਚੋਲਗੀ ਲਈ ਕੇਸ ਭੇਜਣਾ ਪਏਗਾ। ‘ਜਦੋਂ ਤੁਸੀਂ ਕਿਸੇ ਖੱਡ ਦੇ ਕਿਨਾਰੇ ਖੜ੍ਹੇ ਹੁੰਦੇ ਹੋ, ਤਾਂ ਕਈ ਵਾਰ ਅੱਗੇ ਵਧਣ ਲਈ ਇੱਕ ਕਦਮ ਪਿੱਛੇ ਹਟਣਾ ਜ਼ਰੂਰੀ ਹੁੰਦਾ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਜਿਹੇ ਮਾਮਲਿਆਂ ’ਚ ਸੂਬੇ ਨੂੰ ਆਮ ਤੌਰ 'ਤੇ ਧਿਰ ਬਣਨ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਇਹ ਮੂਲ ਰੂਪ ’ਚ ਨਿੱਜੀ ਵਿਵਾਦ ਹਨ।
ਹਾਈ ਕੋਰਟ ਨੇ ਕਿਹਾ ਕਿ ਡਿਜੀਟਲ ਭੁਗਤਾਨ ਪ੍ਰਣਾਲੀ, ਖਾਸ ਕਰਕੇ ਯੂਪੀਆਈ ਦੀ ਵੱਡੀ ਸਫਲਤਾ ਦੇ ਬਾਵਜੂਦ ਭਾਰਤ ਵਿਚ ਕਾਗਜ਼ੀ ਚੈੱਕ ਪ੍ਰਣਾਲੀ ਅਜੇ ਵੀ ਲਾਗੂ ਹੈ, ਜਦੋਂ ਕਿ ਕਈ ਦੇਸ਼ਾਂ ’ਚ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ। ਚੈੱਕ ਬਾਊਂਸ ਕੇਸਾਂ ਦਾ ਮੁੱਖ ਉਦੇਸ਼ ਦੋਸ਼ੀ ਨੂੰ ਸਜ਼ਾ ਦੇਣਾ ਨਹੀਂ ਹੈ, ਬਲਕਿ ਚੈੱਕ ਧਾਰਕ ਨੂੰ ਉਸ ਦੀ ਰਕਮ ਅਤੇ ਮੁਆਵਜ਼ਾ ਦਿਵਾਉਣਾ ਹੈ, ਜਿਸ ਨੂੰ ਗੱਲਬਾਤ ਅਤੇ ਨਿਪਟਾਰੇ ਦੁਆਰਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਨਵੇਂ ਮਾਮਲਿਆਂ ’ਚ ਸਾਰੀਆਂ ਹੇਠਲੀਆਂ ਅਦਾਲਤਾਂ (ਸੀਜੇਐੱਮ/ਜੇਐੱਮਐੱਫਸੀ) ਮੁਲਜ਼ਮਾਂ ਦੇ ਸੰਮਨ ਤੋਂ ਤੁਰੰਤ ਬਾਅਦ ਕੇਸ ਨੂੰ ਵਿਚੋਲਗੀ ਲਈ ਭੇਜਣ।
ਉਹ ਕੇਸ ਜੋ ਅਜੇ ਤੱਕ ਵਿਚੋਲਗੀ ਲਈ ਨਹੀਂ ਭੇਜੇ ਗਏ ਹਨ, ਉਨ੍ਹਾਂ ਨੂੰ ਵੀ ਭੇਜਿਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਸੈਸ਼ਨ ਅਦਾਲਤਾਂ ਨੂੰ ਵੀ ਪੈਂਡਿੰਗ ਅਪੀਲ ਅਤੇ ਸੋਧ ਮਾਮਲਿਆਂ ’ਚ ਨੋਟਿਸ ਮਿਲਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਵਿਚੋਲਗੀ ਲਈ ਭੇਜਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਵਿਚੋਲਗੀ ਤੋਂ ਇਨਕਾਰ ਕਰਨ ਦਾ ਅਧਿਕਾਰ ਧਿਰਾਂ ਕੋਲ ਰਹੇਗਾ ਪਰ ਇਹ ਫੈਸਲਾ ਉਨ੍ਹਾਂ ਨੂੰ ਵਿਚੋਲੇ ਤੋਂ ਪਹਿਲਾਂ ਲੈਣਾ ਹੋਵੇਗਾ। ਹਾਈ ਕੋਰਟ ਨੇ ਕਿਹਾ ਕਿ ਚੈੱਕ ਬਾਊਂਸ ਨਾਲ ਜੁੜੇ ਵੱਡੀ ਗਿਣਤੀ ਦੇ ਮਾਮਲੇ ਅਪਰਾਧਿਕ ਅਦਾਲਤਾਂ 'ਤੇ ਵੱਡਾ ਬੋਝ ਬਣ ਗਏ ਹਨ। ਅਦਾਲਤ ਲੁਧਿਆਣਾ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਰਿਵੀਜ਼ਨ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਇਹ ਮਾਮਲਾ ਲਗਭਗ 19.49 ਲੱਖ ਰੁਪਏ ਦੇ ਚੈੱਕ ਬਾਊਂਸ ਨਾਲ ਸਬੰਧਤ ਸੀ। ਮੁਲਜ਼ਮ ਨੇ ਮੁਕੱਦਮੇ ਦੇ ਆਖਰੀ ਪੜਾਅ ਵਿੱਚ ਇੱਕ ਹੱਥ-ਲਿਖਤ ਮਾਹਰ ਤੋਂ ਜਾਂਚ ਦੀ ਮੰਗ ਕੀਤੀ ਸੀ, ਜਿਸ ਨੂੰ ਹੇਠਲੀ ਅਦਾਲਤ ਨੇ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਮੁਲਜ਼ਮ ਨੂੰ ਪਹਿਲਾਂ ਹੀ 15 ਮੌਕੇ ਦਿੱਤੇ ਜਾ ਚੁੱਕੇ ਹਨ ਅਤੇ ਮੁਕੱਦਮੇ ਵਿੱਚ ਦੇਰੀ ਕਰਨ ਲਈ ਅਰਜ਼ੀ ਦਿੱਤੀ ਗਈ ਸੀ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਬਰਕਰਾਰ ਰੱਖਿਆ ਅਤੇ ਸੋਧ ਪਟੀਸ਼ਨ ਨੂੰ ਖਾਰਜ ਕਰ ਦਿੱਤਾ।