‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ ਹੈਲਥ ਚੈੱਕਅਪ ਕੈਂਪ ਭਲਕੇ
“ਸਾਡੇ ਬਜ਼ੁਰਗ ਸਾਡਾ ਮਾਣ” ਤਹਿਤ ਹੈਲਥ ਚੈੱਕਅੱਪ ਕੈਂਪ ਭਲਕੇ
Publish Date: Mon, 16 Feb 2026 07:57 PM (IST)
Updated Date: Mon, 16 Feb 2026 08:00 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ ਸਟੇਟ ਐਕਸ਼ਨ ਪਲਾਨ ਫਾਰ ਸੀਨੀਅਰ ਸਿਟੀਜ਼ਨ ਲਈ ਸਾਲ 2025-2026 ਦੌਰਾਨ 18 ਫਰਵਰੀ 2026 ਨੂੰ ਗੁਰਦੁਆਰਾ ਸਾਹਿਬ ਪਿੰਡ ਸਵਾੜਾ ਬਲਾਕ ਖਰੜ ਵਿਖੇ ਡਿਪਟੀ ਕਮਿਸ਼ਨਰ ਐੱਸਏਐੱਸ ਨਗਰ ਦੀ ਅਗਵਾਈ ਹੇਠ ਨਵਦੀਪ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਐੱਸਏਐੱਸ ਨਗਰ ਵੱਲੋਂ ਹੈਲਥ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿਚ ਕੈਟਰੈਕਟ ਸਰਜਰੀ ਲਈ ਸੀਨੀਅਰ ਸਿਟੀਜ਼ਨ ਦੀ ਅਸੈੱਸਮੈਂਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਿਮੇਂਸ਼ੀਆ ਸਕ੍ਰੀਨਿੰਗ, ਐੱਨਸੀਡੀ ਸਕ੍ਰੀਨਿੰਗ, ਕੈਂਸਰ ਸਕ੍ਰੀਨਿੰਗ, ਹੱਡੀਆਂ ਦਾ ਜਾਂਚ, ਅੱਖਾਂ ਦੀ ਜਾਂਚ, ਫਿਜ਼ੀਓਥੈਰੇਪੀ, ਮਨੋਚਿਕਿਤਸਕ/ਕਲਿਨਿਕਲ ਸਾਇਕੋਲੋਜੀਕਲ ਅਸੈੱਸਮੈਂਟ ਹੋਣਗੇ। ਇਸ ਤੋਂ ਇਲਾਵਾ ਯੋਗਾ ਬਾਰੇ ਵੀ ਵਿਸ਼ੇਸ ਜਾਣਕਾਰੀ ਦਿੱਤੀ ਜਾਵੇਗੀ ਅਤੇ ਬਜ਼ੁਰਗਾਂ ਨੂੰ ਆਪਣੇ ਹੱਕ ਲੈਣ ਲਈ ਕਾਨੂੰਨੀ ਸਹਾਇਤਾ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ ਅਤੇ ਮੌਕੇ ਤੇ ਹੀ ਪੈਨਸ਼ਨ ਅਤੇ ਸੀਨੀਅਰ ਸਿਟੀਜ਼ਨ ਕਾਰਡ ਅਪਲਾਈ ਕੀਤਾ ਜਾਵੇਗਾ।