ਗੁਰਦਰਸ਼ਨ ਸਿੰਘ ਸੈਣੀ ਦੀ ਸੀਐੱਮ ਨਾਇਬ ਸਿੰਘ ਸੈਣੀ ਨਾਲ ਅਹਿਮ ਮੁਲਾਕਾਤ
ਗੁਰਦਰਸ਼ਨ ਸਿੰਘ ਸੈਣੀ ਦੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅਹਿਮ ਮੁਲਾਕਾਤ; ਨਿਵੇਸ਼ ਅਤੇ ਵਿਕਾਸ ਮੁੱਦਿਆਂ ’ਤੇ ਵਿਸਤ੍ਰਿਤ ਚਰਚਾ
Publish Date: Tue, 06 Jan 2026 05:29 PM (IST)
Updated Date: Tue, 06 Jan 2026 05:32 PM (IST)

ਨਿਵੇਸ਼ ਅਤੇ ਵਿਕਾਸ ਮੁੱਦਿਆਂ ’ਤੇ ਵਿਸਤ੍ਰਿਤ ਚਰਚਾ ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਡੇਰਾਬੱਸੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਅਮਰੀਕਾ ਦੀ ਪ੍ਰਮੁੱਖ ਕੰਪਨੀ ਗਿੱਲ ਐਨਰਜੀ ਯੂਐੱਸਏ ਦੇ ਚੇਅਰਮੈਨ ਕਸ਼ਮੀਰ ਗਿੱਲ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਭਾਰਤ ਵਿਚ ਵਪਾਰਕ ਸੰਭਾਵਨਾਵਾਂ, ਉਦਯੋਗਿਕ ਨਿਵੇਸ਼ ਅਤੇ ਰੁਜ਼ਗਾਰ ਸਿਰਜਣ ਨਾਲ ਜੁੜੇ ਮੁੱਦਿਆਂ ’ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਹੋਇਆ। ਗੁਰਦਰਸ਼ਨ ਸਿੰਘ ਸੈਣੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਵੱਲੋਂ ਰੱਖੇ ਗਏ ਸੁਝਾਵਾਂ ਅਤੇ ਵਿਕਾਸ ਯੋਜਨਾਵਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਵਪਾਰਕ ਪਹਿਲਕਦਮੀਆਂ ਲਈ ਸਾਰਥਕ ਤੇ ਹਾਂ-ਪੱਖੀ ਹੁੰਗਾਰਾ ਦਿੱਤਾ। ਮੁੱਖ ਮੰਤਰੀ ਨੇ ਨਿਵੇਸ਼ ਸਬੰਧੀ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ, ਜਿਸਨੂੰ ਖੇਤਰ ਲਈ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ। ਬੈਠਕ ਦੌਰਾਨ ਡੇਰਾਬੱਸੀ ਹਲਕੇ ਦੀ ਬਿਹਤਰੀ, ਬੁਨਿਆਦੀ ਢਾਂਚੇ ਅਤੇ ਸਮੁੱਚੇ ਵਿਕਾਸ ਬਾਰੇ ਵੀ ਗੰਭੀਰ ਚਰਚਾ ਕੀਤੀ ਗਈ। ਸ. ਸੈਣੀ ਨੇ ਮੁੱਖ ਮੰਤਰੀ ਵੱਲੋਂ ਦਿੱਤੇ ਕੀਮਤੀ ਸਮੇਂ ਅਤੇ ਉਦਯੋਗਪਤੀਆਂ ਦੀ ਹੌਸਲਾ ਅਫ਼ਜ਼ਾਈ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਖੇਤਰ ਵਿਚ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਡੇਰਾਬੱਸੀ ਇਲਾਕੇ ਨਾਲ ਉਨ੍ਹਾਂ ਦੀ ਵਿਸ਼ੇਸ਼ ਨੇੜਤਾ ਹੈ ਅਤੇ ਇਸ ਹਲਕੇ ਦੇ ਵਿਕਾਸ ਲਈ ਉਹ ਪੂਰਨ ਸਹਿਯੋਗ ਜਾਰੀ ਰੱਖਣਗੇ। ਉਨ੍ਹਾਂ ਮਤਾਬਕ ਮੌਜੂਦਾ ਹਾਲਾਤਾਂ ਵਿਚ ਪੰਜਾਬ ਦੇ ਵਿਕਾਸ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਸੁਧਾਰਨ ਲਈ ਮਜ਼ਬੂਤ ਆਗੂ ਦੀ ਲੋੜ ਹੈ।