ਗੁਰਬਾਜ਼ ਸਿੰਘ ਨੂੰ ਮਿਸਟਰ ਫਰੈਸ਼ਰ ਤੇ ਹਰਸਿਮਰਨ ਕੌਰ ਨੂੰ ਮਿਸ ਫਰੈਸ਼ਰ ਚੁਣਿਆ
ਗੁਰਬਾਜ਼ ਸਿੰਘ ਨੂੰ ਮਿਸਟਰ ਫਰੈਸ਼ਰ ਤੇ ਹਰਸਿਮਰਨ ਕੌਰ ਨੂੰ ਮਿਸ ਫਰੈਸ਼ਰ ਚੁਣਿਆ
Publish Date: Mon, 06 Apr 2026 09:42 PM (IST)
Updated Date: Mon, 06 Apr 2026 09:44 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਦੋਆਬਾ ਗਰੁੱਪ ਆਫ਼ ਕਾਲਜਿਜ਼ ਵਿਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਮੈਨੇਜਮੈਂਟ ਵੱਲੋਂ ਫਰੈਸ਼ਰਜ਼ ਡੇਅ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਾ ਉਦੇਸ਼ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਸਾਂਝਾ ਮੰਚ ਪ੍ਰਦਾਨ ਕਰਨਾ ਸੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਐੱਮਐੱਸ ਬਾਠ, ਪ੍ਰਧਾਨ ਡਾ. ਐੱਚਐੱਸ ਬਾਠ, ਮੈਨੇਜਿੰਗ ਵਾਈਸ ਚੇਅਰਮੈਨ ਐੱਸਐੱਸ ਸੰਘਾ ਅਤੇ ਐਗਜੀਕਿਊਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡਾ. ਮੀਨੂ ਜੇਤਲੀ (ਡਾਇਰੈਕਟਰ ਪ੍ਰਿੰਸੀਪਲ, ਦੋਆਬਾ ਬਿਜ਼ਨੈੱਸ ਸਕੂਲ), ਡਾ. ਸੰਦੀਪ ਸ਼ਰਮਾ (ਡਾਇਰੈਕਟਰ ਪ੍ਰਿੰਸੀਪਲ, ਦੋਆਬਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ), ਡਾ. ਪ੍ਰੀਤ ਮੋਹਿੰਦਰ ਸਿੰਘ (ਪ੍ਰਿੰਸੀਪਲ, ਦੋਆਬਾ ਕਾਲਜ ਆਫ਼ ਫਾਰਮੇਸੀ) ਅਤੇ ਡਾ. ਸੁਖਜਿੰਦਰ (ਪ੍ਰਿੰਸੀਪਲ, ਦੋਆਬਾ ਕਾਲਜ ਆਫ਼ ਐਜੂਕੇਸ਼ਨ) ਵੀ ਹਾਜ਼ਰ ਸਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿਚ ਪੰਜਾਬੀ, ਰਾਜਸਥਾਨੀ, ਪਹਾੜੀ ਅਤੇ ਹਰਿਆਣਵੀ ਨ੍ਰਿਤ ਦੇ ਨਾਲ-ਨਾਲ ਗਰੁੱਪ ਡਾਂਸ, ਰੈਂਪ ਵਾਕ ਅਤੇ ਸੋਲੋ ਗਾਇਕੀ ਰਾਹੀਂ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਸਬੂਤ ਦਿੱਤਾ। ਮਾਡਲਿੰਗ ਰਾਊਂਡ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਤ ਵਿਚ ਸੋਲੋ ਪ੍ਰਦਰਸ਼ਨਾਂ ਅਤੇ ਜੋਸ਼ੀਲੇ ਭੰਗੜੇ ਨੇ ਦਰਸ਼ਕਾਂ ਨੂੰ ਮੋਹ ਲਿਆ। ਹੋਣਹਾਰ ਵਿਦਿਆਰਥੀਆਂ ਅਤੇ ਖੇਡਾਂ ਵਿਚ ਸਿਲਵਰ ਅਤੇ ਬਰਾਂਜ਼ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਬਾਜ਼ ਸਿੰਘ ਨੂੰ ਮਿਸਟਰ ਫਰੈਸ਼ਰ ਅਤੇ ਹਰਸਿਮਰਨ ਕੌਰ ਨੂੰ ਮਿਸ ਫਰੈਸ਼ਰ ਦਾ ਖਿਤਾਬ ਦਿੱਤਾ ਗਿਆ। ਬੈਸਟ ਓਵਰਆਲ ਪ੍ਰਦਰਸ਼ਨ ਲਈ ਬਾਲੀਵੁੱਡ ਡਾਂਸ ਨੂੰ ਪਹਿਲਾ ਸਥਾਨ ਮਿਲਿਆ, ਜਦਕਿ ਗਰੁੱਪ ਨਾਟੀ ਨੇ ਦੂਜਾ ਅਤੇ ਅੰਜਲੀ ਨੇ ਆਪਣੇ ਸੋਲੋ ਡਾਂਸ ਨਾਲ ਤੀਜਾ ਸਥਾਨ ਹਾਸਲ ਕੀਤਾ।