- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂ ਸਾਲ 2026 ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਘੁੰਮਣ-ਫਿਰਨ ਦੇ ਸ਼ੌਕੀਨਾਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੈ। ਇਸ ਸਾਲ ਕੁੱਲ 11 ਲੌਂਗ ਵੀਕੈਂਡ ਆ ਰਹੇ ਹਨ, ਜਿਨ੍ਹਾਂ ਵਿਚ ਲਗਾਤਾਰ 3 ਤੋਂ 4 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣਿਆ ਜਾ ਸਕੇਗਾ। ਅੰਕੜਿਆਂ ਮੁਤਾਬਕ ਸਾਲ ਦੇ 365 ਦਿਨਾਂ ਵਿਚੋਂ ਸਰਕਾਰੀ ਦਫ਼ਤਰਾਂ ਵਿਚ ਸਿਰਫ਼ 244 ਦਿਨ ਹੀ ਕੰਮ ਹੋਵੇਗਾ, ਜਦਕਿ ਬਾਕੀ ਦਿਨ ਛੁੱਟੀਆਂ ਰਹਿਣਗੀਆਂ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ। ਨਵਾਂ ਸਾਲ 2026 ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਘੁੰਮਣ-ਫਿਰਨ ਦੇ ਸ਼ੌਕੀਨਾਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੈ। ਇਸ ਸਾਲ ਕੁੱਲ 11 ਲੌਂਗ ਵੀਕੈਂਡ ਆ ਰਹੇ ਹਨ, ਜਿਨ੍ਹਾਂ ਵਿਚ ਲਗਾਤਾਰ 3 ਤੋਂ 4 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣਿਆ ਜਾ ਸਕੇਗਾ। ਅੰਕੜਿਆਂ ਮੁਤਾਬਕ ਸਾਲ ਦੇ 365 ਦਿਨਾਂ ਵਿਚੋਂ ਸਰਕਾਰੀ ਦਫ਼ਤਰਾਂ ਵਿਚ ਸਿਰਫ਼ 244 ਦਿਨ ਹੀ ਕੰਮ ਹੋਵੇਗਾ, ਜਦਕਿ ਬਾਕੀ ਦਿਨ ਛੁੱਟੀਆਂ ਰਹਿਣਗੀਆਂ।
ਤਿਉਹਾਰਾਂ ਅਤੇ ਛੁੱਟੀਆਂ ਦਾ ਗਣਿਤ:
ਇਸ ਵਾਰ 6 ਤਿਉਹਾਰ ਸ਼ੁੱਕਰਵਾਰ ਨੂੰ ਅਤੇ 5 ਸੋਮਵਾਰ ਨੂੰ ਆ ਰਹੇ ਹਨ, ਜਿਸ ਕਾਰਨ ਸ਼ਨਿਚਰਵਾਰ ਅਤੇ ਐਤਵਾਰ ਮਿਲਾ ਕੇ ਛੁੱਟੀਆਂ ਦਾ ਲੰਬਾ ਸਿਲਸਿਲਾ ਬਣੇਗਾ।
ਸਾਲ 2026 ਦੇ ਮੁੱਖ 'ਲੌਂਗ ਵੀਕੈਂਡ' :
ਜਨਵਰੀ: ਗਣਤੰਤਰ ਦਿਵਸ (26 ਜਨਵਰੀ, ਸੋਮਵਾਰ) ਕਾਰਨ 24 ਤੋਂ 26 ਜਨਵਰੀ ਤੱਕ ਲਗਾਤਾਰ 3 ਛੁੱਟੀਆਂ।
ਮਾਰਚ: ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ (23 ਮਾਰਚ, ਸੋਮਵਾਰ) ਹੋਣ ਕਾਰਨ 21 ਤੋਂ 23 ਮਾਰਚ ਤੱਕ 3 ਦਿਨ ਛੁੱਟੀ।
ਅਪ੍ਰੈਲ: ਗੁੱਡ ਫਰਾਈਡੇ (3 ਅਪ੍ਰੈਲ, ਸ਼ੁੱਕਰਵਾਰ) ਕਾਰਨ 3 ਤੋਂ 5 ਅਪ੍ਰੈਲ ਤੱਕ ਲਗਾਤਾਰ 3 ਛੁੱਟੀਆਂ।
ਜੂਨ: ਕਬੀਰ ਜਯੰਤੀ (29 ਜੂਨ, ਸੋਮਵਾਰ) ਕਾਰਨ 27 ਤੋਂ 29 ਜੂਨ ਤੱਕ 3 ਦਿਨਾਂ ਦਾ ਵੀਕੈਂਡ।
ਜੁਲਾਈ/ਅਗਸਤ: ਸ਼ਹੀਦ ਊਧਮ ਸਿੰਘ ਜੀ ਦੀ ਜਯੰਤੀ (31 ਜੁਲਾਈ, ਸ਼ੁੱਕਰਵਾਰ) ਕਾਰਨ 31 ਜੁਲਾਈ ਤੋਂ 2 ਅਗਸਤ ਤੱਕ ਛੁੱਟੀਆਂ।
ਸਤੰਬਰ: ਜਨਮ ਅਸ਼ਟਮੀ (4 ਸਤੰਬਰ, ਸ਼ੁੱਕਰਵਾਰ) ਕਾਰਨ 4 ਤੋਂ 6 ਸਤੰਬਰ ਤੱਕ ਲਗਾਤਾਰ 3 ਛੁੱਟੀਆਂ।
ਅਕਤੂਬਰ: ਗਾਂਧੀ ਜਯੰਤੀ (2 ਅਕਤੂਬਰ, ਸ਼ੁੱਕਰਵਾਰ) ਅਤੇ ਵਾਲਮੀਕਿ ਜਯੰਤੀ (26 ਅਕਤੂਬਰ, ਸੋਮਵਾਰ) ਕਾਰਨ ਦੋ ਵਾਰ ਲੌਂਗ ਵੀਕੈਂਡ ਮਿਲੇਗਾ।
ਨਵੰਬਰ: ਦੀਵਾਲੀ (8 ਨਵੰਬਰ, ਐਤਵਾਰ) ਅਤੇ ਵਿਸ਼ਵਕਰਮਾ ਦਿਵਸ (9 ਨਵੰਬਰ, ਸੋਮਵਾਰ) ਕਾਰਨ 7 ਤੋਂ 9 ਨਵੰਬਰ ਤੱਕ ਅਤੇ ਫਿਰ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ (16 ਨਵੰਬਰ) ਕਾਰਨ ਵੀ 3 ਛੁੱਟੀਆਂ ਮਿਲਣਗੀਆਂ।
ਦਸੰਬਰ (ਸਭ ਤੋਂ ਵੱਡਾ ਵੀਕੈਂਡ): ਕ੍ਰਿਸਮਸ (25 ਦਸੰਬਰ, ਸ਼ੁੱਕਰਵਾਰ) ਤੋਂ ਲੈ ਕੇ ਸ਼ਹੀਦੀ ਸਭਾ (28 ਦਸੰਬਰ, ਸੋਮਵਾਰ) ਤੱਕ ਲਗਾਤਾਰ 4 ਦਿਨਾਂ ਦੀਆਂ ਛੁੱਟੀਆਂ ਰਹਿਣਗੀਆਂ।
ਹਾਲਾਂਕਿ, 5 ਸਰਕਾਰੀ ਛੁੱਟੀਆਂ ਅਜਿਹੀਆਂ ਹਨ ਜੋ ਐਤਵਾਰ ਨੂੰ ਆ ਰਹੀਆਂ ਹਨ, ਪਰ 11 ਲੌਂਗ ਵੀਕੈਂਡ ਪੰਜਾਬੀਆਂ ਦੇ ਸੈਰ-ਸਪਾਟੇ ਦੇ ਪ੍ਰੋਗਰਾਮਾਂ ਨੂੰ ਚਾਰ-ਚੰਨ ਲਗਾਉਣ ਲਈ ਕਾਫ਼ੀ ਹਨ।