ਅੱਜ ਤੋਂ ਸ਼ਹਿਰ ਵਾਸੀਆਂ ’ਤੇ ਵਧੇਗਾ ਆਰਥਿਕ ਬੋਝ, ਪਾਣੀ, ਸੀਵਰੇਜ ਤੇ ਕੂੜਾ ਚਾਰਜ ਹੋਏ ਮਹਿੰਗੇ
ਅੱਜ ਤੋਂ ਸ਼ਹਿਰਵਾਸੀਆਂ ’ਤੇ ਵਧੇਗਾ ਆਰਥਿਕ ਬੋਝ, ਪਾਣੀ, ਸੀਵਰੇਜ ਤੇ ਕੂੜਾ ਚਾਰਜ ਹੋਏ ਮਹਿੰਗੇ
Publish Date: Tue, 31 Mar 2026 08:59 PM (IST)
Updated Date: Wed, 01 Apr 2026 04:19 AM (IST)

ਪਾਣੀ ਦੇ ਟੈਰਿਫ, ਸੀਵਰੇਜ ਸੈੱਸ ਤੇ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਚਾਰਜਾਂ ’ਚ 5 ਫ਼ੀਸਦੀ ਤੱਕ ਵਾਧਾ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਦੇ ਨਿਵਾਸੀਆਂ ਨੂੰ 1 ਅਪ੍ਰੈਲ ਤੋਂ ਵਧੇ ਹੋਏ ਖਰਚੇ ਦਾ ਸਾਹਮਣਾ ਕਰਨਾ ਪਵੇਗਾ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਨਾਲ ਹੀ ਪਾਣੀ ਦੇ ਟੈਰਿਫ, ਸੀਵਰੇਜ ਸੈੱਸ ਅਤੇ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਚਾਰਜਾਂ ਵਿਚ 5 ਫ਼ੀਸਦੀ ਤੱਕ ਵਾਧਾ ਕੀਤਾ ਗਿਆ ਹੈ। ਇਹ ਵਾਧਾ ਨਗਰ ਨਿਗਮ ਦੀ ਸਾਲਾਨਾ ਰਿਵੈਨਿਊ ਨੀਤੀ ਅਧੀਨ ਪਹਿਲਾਂ ਹੀ ਤੈਅ ਸੀ। ਨਗਰ ਨਿਗਮ ਦਾ ਕਹਿਣਾ ਹੈ ਕਿ ਆਮਦਨ ਵਿਚ ਵਾਧਾ ਕਰਕੇ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਹਾਲਾਂਕਿ, ਚੋਣੀ ਸਾਲ ਹੋਣ ਕਰਕੇ ਇਸ ਵਾਧੇ ਨੂੰ ਲੈ ਕੇ ਲੋਕਾਂ ਵਿਚ ਨਾਰਾਜ਼ਗੀ ਵੀ ਦੇਖੀ ਜਾ ਰਹੀ ਹੈ ਅਤੇ ਵਿਰੋਧੀ ਪੱਖ ਵੱਲੋਂ ਇਸ ਮੁੱਦੇ ਨੂੰ ਉਠਾਏ ਜਾਣ ਦੀ ਸੰਭਾਵਨਾ ਹੈ। ਬਾਕਸ-- ਪਾਣੀ ਦੇ ਰੇਟਾਂ ਵਿਚ ਵਾਧਾ : ਪਾਣੀ ਦੇ ਹਰ ਸਲੈਬ ’ਤੇ 5 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਦਾ ਅਸਰ ਸਿੱਧਾ ਬਿਲਾਂ ’ਤੇ ਪਵੇਗਾ। ਘੱਟ ਪਾਣੀ ਵਰਤਣ ਵਾਲਿਆਂ ’ਤੇ ਇਸ ਦਾ ਅਸਰ ਘੱਟ ਰਹੇਗਾ। ਨਵੇਂ ਰੇਟ (ਪ੍ਰਤੀ ਕੇਐੱਲ): 0-15 ਕੇਐੱਲ: 3.47 ਤੋਂ ਵੱਧ ਕੇ 3.64 ਰੁਪਏ 16-30 ਕੇਐੱਲ: 6.95 ਤੋਂ ਵੱਧ ਕੇ 7.30 ਰੁਪਏ 31-60 ਕੇਐੱਲ: 11.58 ਤੋਂ ਵੱਧ ਕੇ 12.16 ਰੁਪਏ 60 ਕੇਐੱਲ ਤੋਂ ਵੱਧ: 23.15 ਤੋਂ ਵੱਧ ਕੇ 24.31 ਰੁਪਏ ਕਮਰਸ਼ੀਅਲ: 34.73 ਤੋਂ ਵੱਧ ਕੇ 36.47 ਰੁਪਏ ਇੰਸਟੀਟਿਊਸ਼ਨਲ: 28.94 ਤੋਂ ਵੱਧ ਕੇ 30.39 ਰੁਪਏ ਬਾਕਸ ਗਾਰਬੇਜ ਕਲੇਕਸ਼ਨ ਚਾਰਜ ਵੀ ਵਧੇ : ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਚਾਰਜਾਂ ਵਿਚ ਵੀ 5 ਫ਼ੀਸਦੀ ਵਾਧਾ ਕੀਤਾ ਗਿਆ ਹੈ: 2 ਮਰਲਾ ਤੱਕ: 57.88 ਤੋਂ ਵੱਧ ਕੇ 60.77 ਰੁਪਏ 2 ਤੋਂ 10 ਮਰਲਾ: 115.76 ਤੋਂ ਵੱਧ ਕੇ 121.55 ਰੁਪਏ 10 ਮਰਲਾ ਤੋਂ 1 ਕਨਾਲ: 231.53 ਤੋਂ ਵੱਧ ਕੇ 243.11 ਰੁਪਏ 1 ਤੋਂ 2 ਕਨਾਲ: 289.38 ਤੋਂ ਵੱਧ ਕੇ 303.85 ਰੁਪਏ 2 ਕਨਾਲ ਤੋਂ ਵੱਧ: 405.09 ਤੋਂ ਵੱਧ ਕੇ 425.34 ਰੁਪਏ ਬਾਕਸ-- ਕਮਿਊਨਿਟੀ ਸੈਂਟਰ ਬੁਕਿੰਗ ਮਹਿੰਗੀ : ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਦਰਾਂ ਵਿਚ ਵੀ 5 ਤੋਂ 10 ਫ਼ੀਸਦੀ ਤੱਕ ਵਾਧਾ ਕੀਤਾ ਗਿਆ ਹੈ, ਜੋ 1 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ।