ਫਾਈਵ ਫਿਲਮਜ਼ ਫ਼ਾਰ ਫ਼ਰੀਡਮ ਕਰਵਾਈ
ਬਰਤਾਨਵੀ ਡਿਪਟੀ ਹਾਈ ਕਮਿਸ਼ਨ ਅਤੇ ਅਲਾਇਅੰਸ ਫਰਾਂਸੇਜ਼ ਚੰਡੀਗੜ੍ਹ ਵੱਲੋਂ ‘ਫਾਈਵ ਫਿਲਮਜ਼ ਫ਼ਾਰ ਫ਼ਰੀਡਮ’ ਦਾ ਆਯੋਜਨ
Publish Date: Mon, 23 Mar 2026 09:56 PM (IST)
Updated Date: Mon, 23 Mar 2026 09:58 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਬਰਤਾਨਵੀ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਨੇ ਅਲਾਇਅੰਸ ਫਰਾਂਸੇਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ਸੋਮਵਾਰ ਨੂੰ ਸੈਕਟਰ 36 ਸਥਿਤ ਅਲਾਇਅੰਸ ਫਰਾਂਸੇਜ਼ ਵਿਚ ‘ਫਾਈਵ ਫਿਲਮਜ਼ ਫ਼ਾਰ ਫ਼ਰੀਡਮ’ ਦੀ ਵਿਸ਼ੇਸ਼ ਸਕ੍ਰੀਨਿੰਗ ਕਰਵਾਈ ਗਈ। ਇਸ ਪ੍ਰੋਗਰਾਮ ਵਿਚ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ, ਚੰਡੀਗੜ੍ਹ, ਐਲਬਾ ਸਮੇਰਿਗਲਿਓ ਸਮੇਤ ਸਮਾਜਿਕ ਕਰਮੀਆਂ, ਐੱਲਜੀਬੀਟੀ ਕਿਊਆਈਏ ਕਮਿਊਨਿਟੀ ਦੇ ਮੈਂਬਰਾਂ, ਫਿਲਮ ਨਿਰਮਾਤਿਆਂ, ਸਿੱਖਿਆਵਿਦਾਂ ਅਤੇ ਵਿਦਿਆਰਥੀਆਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ। ਫਾਈਵ ਫਿਲਮਜ਼ ਫ਼ਾਰ ਫ਼ਰੀਡਮ’ ਐੱਲਜੀਬੀਟੀਕਿਊਆਈ ਵਿਸ਼ਿਆਂ ’ਤੇ ਆਧਾਰਤ ਲਘੁ ਫਿਲਮਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਤਿਉਹਾਰ ਹੈ, ਜਿਸ ਨੂੰ ਬਰਤਾਨਵੀ ਕੌਂਸਲ ਅਤੇ ਬੀਐੱਫਆਈ ਫਲੇਅਰ: ਲੰਡਨ ਐੱਲਜੀਬੀਟੀ ਕਿਊ ਆਈ ਫਿਲਮ ਫੈਸਟੀਵਲ ਵੱਲੋਂ ਐੱਲਜੀਬੀਟੀ ਕਿਊਆਈ ਹੱਕਾਂ ਦੇ ਸਮਰਥਨ ਵਿਚ ਕੀਤਾ ਜਾਂਦਾ ਹੈ। ਇਸ ਸਾਲ ਦੇ ਚੋਣ ਵਿਚ ਫਰਾਂਸ, ਵੀਅਤਨਾਮ, ਬਰਾਜ਼ੀਲ, ਯੂਕੇ ਅਤੇ ਅਮਰੀਕਾ/ਮੈਕਸੀਕੋ ਦੀਆਂ ਦਿਲ ਨੂੰ ਛੂਹਣ ਵਾਲੀਆਂ ਅਤੇ ਨਿੱਜੀ ਕਹਾਣੀਆਂ ਸ਼ਾਮਲ ਹਨ। ਇਸ ਸਾਲ ਫਾਈਵ ਫਿਲਮਜ਼ ਫ਼ਾਰ ਫ਼ਰੀਡਮ 29 ਮਾਰਚ ਤੱਕ ਮਨਾਇਆ ਜਾ ਰਿਹਾ ਹੈ, ਜੋ ਦੁਨੀਆ ਭਰ ਦੇ ਦਰਸ਼ਕਾਂ ਨੂੰ ਐੱਲਜੀਬੀਟੀ ਕਿਊ ਆਈ ਕਹਾਣੀਆਂ ਦੇਖਣ ਅਤੇ ਉਨ੍ਹਾਂ ਦਾ ਸਮਰੱਥਨ ਕਰਨ ਲਈ ਪ੍ਰੇਰਿਤ ਕਰਦਾ ਹੈ। ਇਹ ਫਿਲਮਾਂ ਵਿਸ਼ਵ ਭਰ ਦੇ ਦਰਸ਼ਕਾਂ ਲਈ ਬਰਤਾਨਵੀ ਕੌਂਸਲ ਦੇ ਡਿਜੀਟਲ ਪਲੇਟਫਾਰਮਾਂ ਅਤੇ ਯੂਕੇ ਵਿਚ ਬੀਐੱਫਆਈ ਪਲੇਅਰ ’ਤੇ ਮੁਫ਼ਤ ਆਨਲਾਈਨ ਸਟ੍ਰੀਮਿੰਗ ਲਈ ਉਪਲਬੱਧ ਹੋਣਗੀਆਂ।