ਬਿਜਲੀ ਦੇ ਕੱਟਾਂ ਤੋਂ ਕਿਸਾਨ ਪਰੇਸ਼ਾਨ : ਭਾਗੋ ਮਾਜਰਾ
ਬਿਜਲੀ ਦੇ ਕੱਟਾਂ ਤੋਂ ਕਿਸਾਨ ਪਰੇਸ਼ਾਨ : ਭਾਗੋ ਮਾਜਰਾ
Publish Date: Thu, 05 Mar 2026 07:04 PM (IST)
Updated Date: Thu, 05 Mar 2026 07:08 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਹਾਲੇ ਗਰਮੀ ਚੰਗੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਈ ਪਰ ਪਿੰਡਾਂ ਵਿਚ ਬਿਜਲੀ ਦੇ ਕੱਟਾਂ ਕਾਰਨ ਕਿਸਾਨ ਪਰੇਸ਼ਾਨ ਹੋ ਰਹੇ ਹਨ, ਜਿਸ ਕਾਰਨ ਕਣਕ ਦੀ ਫ਼ਸਲ ਨੂੰ ਪਾਣੀ ਲਾਉਣ ਲਈ ਕਿਸਾਨ ਪਰੇਸ਼ਾਨ ਹੋ ਰਹੇ ਹਨ। ਕਿਸਾਨ ਆਗੂ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਹੈ ਕਿ ਕਣਕ ਦੀ ਫ਼ਸਲ ਨੂੰ ਇਹ ਆਖ਼ਰੀ ਪਾਣੀ ਲਾਉਣਾ ਹੈ। ਇਸ ਸਮੇਂ ਪਾਵਰ ਸਪਲਾਈ ਜੋ ਕਿ ਮਸਾ ਦੋ ਜਾਂ ਚਾਰ ਘੰਟੇ ਛੱਡੀ ਜਾ ਰਹੀ ਹੈ, ਜਿਸ ਕਾਰਨ ਕਣਕ ਦੀ ਫ਼ਸਲ ਨੂੰ ਪਾਣੀ ਲਾਉਣਾ ਅਸੰਭਵ ਹੈ ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਸਪਲਾਈ ਪੂਰੀ ਦੇਣ ਦੇ ਦਾਅਵਿਆਂ ਦੀ ਹਵਾ ਨਿਕਲ ਗਈ ਹੈ ਤੇ ਘਰੇਲੂ ਬਿਜਲੀ ਨੂੰ ਵੀ ਕੱਟ ਲੱਗ ਰਹੇ ਹਨ। ਕਿਸਾਨ ਆਗੂ ਭਾਗੋ ਮਾਜਰਾ ਨੇ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਵਿਚ ਸੁਧਾਰ ਕੀਤਾ ਜਾਵੇ ਤਾਂ ਕਿ ਕਣਕ ਦੀ ਸਿੰਜਾਈ ਸਮੇਂ ਸਿਰ ਹੋ ਸਕੇ।