ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ
ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ
Publish Date: Tue, 10 Feb 2026 07:35 PM (IST)
Updated Date: Wed, 11 Feb 2026 04:12 AM (IST)

ਕੈਪਸ਼ਨ : ਵਿਦਾਇਗੀ ਪਾਰਟੀ ਦੌਰਾਨ ਇਕੱਤਰ ਹੋਏ ਸਕੂਲੀ ਵਿਦਿਆਰਥੀ। 13ਪੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਹ ਪ੍ਰੋਗਰਾਮ ਜੂਨੀਅਰਾਂ ਤੇ ਸੀਨੀਅਰਾਂ ਵਿਚਕਾਰ ਪਿਆਰ, ਉਤਸ਼ਾਹ ਤੇ ਇਕ ਮਜ਼ਬੂਤ ਬੰਧਨ ਨੂੰ ਦਰਸਾਉਂਦਾ ਸੀ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ, ਮੀਤ-ਪ੍ਰਧਾਨ ਅੰਮ੍ਰਿਤਪਾਲ ਸਿੰਘ, ਮੈਂਬਰ ਕਪੂਰ ਸਿੰਘ, ਬਲਜੀਤ ਸਿੰਘ ਵਾਲੀਆ ਤੇ ਪ੍ਰਿੰਸੀਪਲ ਕਵਿਤਾ ਅੱਤਰੀ ਸਮੇਤ ਸਮੂਹ ਸਟਾਫ਼ ਮੈਂਬਰ ਸ਼ਾਮਲ ਹੋਏ। ਇਸ ਮੌਕੇ ਵਿਦਿਆਰਥੀਆਂ ’ਚ ਕੁਝ ਦਿਲਚਸਪ ਗਤੀਵਿਧੀਆਂ ਜਿਨ੍ਹਾਂ ’ਚ ਖੇਡਾਂ, ਸੰਗੀਤ, ਟਾਈਟਲ ਅਤੇ ਰੈਂਪ ਵਾਕ ਪ੍ਰਤੀਯੋਗਤਾ ਆਦਿ ਕਰਵਾਈਆਂ ਗਈਆਂ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਮਿਸਟਰ ਅਤੇ ਮਿਸ ਜੀਐੱਚਪੀਐੱਸ ਮੁਕਾਬਲਾ ਵੀ ਕਰਵਾਇਆ ਗਿਆ। ਪ੍ਰਿੰਸੀਪਲ ਕਵਿਤਾ ਅੱਤਰੀ ਨੇ ਮਿਸਟਰ ਅਤੇ ਮਿਸ ਜੀਐੱਚਪੀਐੱਸ ਮੁਕਾਬਲੇ ਦਾ ਨਤੀਜਾ ਐਲਾਨ ਕੀਤਾ। ਜਿਸ ਅਨੁਸਾਰ ਮਿਸਟਰ ਜੀਐੱਚਪੀਐੱਸ ਸ਼ੁਭ ਸ਼ਰਮਾ ਅਤੇ ਮਿਸ ਜੀਐੱਚਪੀਐੱਸ ਅਰਸ਼ਪ੍ਰੀਤ ਕੌਰ ਨੂੰ ਚੁਣਿਆ ਗਿਆ। ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਨੇ ਵਿਦਾ ਹੋਣ ਵਾਲੇ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਤਾਰਿਆਂ ਵਾਂਗ ਚਮਕਣ ਅਤੇ ਜਿੱਥੇ ਵੀ ਜਾਣ ਸਕੂਲ ਨੂੰ ਮਾਣ ਦਿਵਾਉਣ। ਮੀਤ-ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੀ ਮੁੱਖ ਅਧਿਆਪਕਾ ਕਵਿਤਾ ਅੱਤਰੀ ਨੇ ਖੱਟੀਆਂ-ਮਿੱਠੀਆਂ ਯਾਦਾਂ ਨਾਲ ਖ਼ਤਮ ਹੋਈ ਇਸ ਪਾਰਟੀ ਦੇ ਅੰਤ ਵਿਚ ਸਭਨਾਂ ਦੀ ਚੜ੍ਹਦੀ ਕਲਾ ਲਈ ਦੁਆਵਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਚੰਗੇ ਨੰਬਰ ਲੈਣ ਲਈ ਪ੍ਰੇਰਿਤ ਕੀਤਾ ਅਤੇ ਇੱਥੇ ਪਹੁੰਚਣ ਤੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।