ਫੈਕਟਰੀ ਵਰਕਰ ਨੇ ਕੀਤੀ ਖੁਦਕੁਸ਼ੀ
ਫੈਕਟਰੀ ਵਰਕਰ ਨੇ ਕੀਤੀ ਖੁਦਕੁਸ਼ੀ
Publish Date: Sun, 15 Feb 2026 05:34 PM (IST)
Updated Date: Sun, 15 Feb 2026 05:36 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਬਰਵਾਲਾ ਰੋਡ ਤੇ ਸਥਿਤ ਕੂੜਾਵਾਲਾ ਪਿੰਡ ’ਚ ਇਕ 21 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਸ਼ਨਿੱਚਰਵਾਰ ਸਵੇਰੇ 10:00 ਵਜੇ ਦੇ ਕਰੀਬ ਉਸਦੇ ਕਮਰੇ ’ਚ ਛੱਤ ਦੇ ਲੈਂਟਰ ਤੇ ਹੁੱਕ ਨਾਲ ਬੰਨ੍ਹੇ ਕੱਪੜੇ ਨਾਲ ਲਟਕਦੀ ਮਿਲੀ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਦੀ ਪਛਾਣ 21 ਸਾਲਾ ਸੰਤੋਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਜੋ ਕਿ ਨੇੜਲੇ ਨੈਕਟਰ ਫੈਕਟਰੀ ’ਚ ਸਹਾਇਕ ਵਜੋਂ ਕੰਮ ਕਰਦਾ ਸੀ। ਸੰਤੋਸ਼ ਕੁਮਾਰ ਕੂੜਾਵਾਲਾ ਪਿੰਡ ’ਚ ਜੈਵੀਰ ਸਿੰਘ ਵੱਲੋਂ ਬਣਾਏ ਗਏ ਇਕ ਕਮਰੇ ਵਿਚ ਰਹਿੰਦਾ ਸੀ। ਉਹ ਸ਼ੁੱਕਰਵਾਰ ਨੂੰ ਕੰਮ ਤੇ ਨਹੀਂ ਗਿਆ ਅਤੇ ਆਪਣੇ ਕਮਰੇ ਵਿਚ ਹੀ ਮੌਜੂਦ ਸੀ। ਸਵੇਰੇ ਮਕਾਨ ਮਾਲਕ ਨੇ ਦੇਖਿਆ ਕਿ ਉਸਦਾ ਦਰਵਾਜ਼ਾ ਸਵੇਰੇ 10:00 ਵਜੇ ਤੱਕ ਅੰਦਰੋਂ ਬੰਦ ਸੀ। ਖੜ੍ਹਕਾਉਣ ਦੇ ਬਾਵਜੂਦ, ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ। ਗੁਆਂਢੀਆਂ ਦੀ ਮੱਦਦ ਨਾਲ ਉਨ੍ਹਾਂ ਨੇ ਦਰਵਾਜ਼ੇ ਦੀ ਕੁੰਡੀ ਤੋੜੀ ਅਤੇ ਸੰਤੋਸ਼ ਦੀ ਲਾਸ਼ ਅੰਦਰੋਂ ਲਟਕਦੀ ਮਿਲੀ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਹੈ।