ਭਾਜਪਾ ਦੇ 47ਵੇਂ ਸਥਾਪਨਾ ਦਿਵਸ ਮੌਕੇ ਸਮਾਗਮ ਕਰਵਾਇਆ, ਸੀਨੀਅਰ ਆਗੂਆਂ ਨੇ ਭਰੀ ਹਾਜ਼ਰੀ
ਭਾਜਪਾ ਦੇ 47ਵੇਂ ਸਥਾਪਨਾ ਦਿਵਸ ਮੌਕੇ ਡੇਰਾਬੱਸੀ ’ਚ ਸਮਾਗਮ,
Publish Date: Mon, 06 Apr 2026 08:33 PM (IST)
Updated Date: Mon, 06 Apr 2026 08:37 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਭਾਰਤੀ ਜਨਤਾ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ ਪੰਮਾ ਦੇ ਦਫ਼ਤਰ ਵਿਖੇ ਇਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਸਮਾਗਮ ਦੀ ਅਗਵਾਈ ਭਾਜਪਾ ਦੇ ਸੀਨੀਅਰ ਆਗੂ ਅਤੇ ਸਥਾਪਨਾ ਦਿਵਸ ਇੰਚਾਰਜ ਮਨਪ੍ਰੀਤ ਸਿੰਘ ਬੰਨੀ ਸੰਧੂ ਵੱਲੋਂ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਵਰਕਰਾਂ ਨੇ ‘ਰਾਸ਼ਟਰ ਪਹਿਲਾਂ, ਸੇਵਾ ਹੀ ਸੰਗਠਨ ਅਤੇ ਅੰਤਯੋਦਯਾ’ ਦੇ ਸਿਧਾਂਤਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਣ ਦੀ ਪ੍ਰੇਰਨਾ ਲਈ। ਸਮਾਗਮ ਦੌਰਾਨ ਡੇਰਾਬੱਸੀ (ਪੁਰਾਣਾ ਹਲਕਾ ਬਨੂੜ) ਦੇ ਪਹਿਲੇ ਮੰਡਲ ਪ੍ਰਧਾਨ ਰਵਿੰਦਰ ਵੈਸ਼ਨਵ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਪਾਰਟੀ ਪ੍ਰਤੀ ਲੰਬੇ ਸਮੇਂ ਦੀ ਸੇਵਾ ਨੂੰ ਯਾਦ ਕਰਦੇ ਹੋਏ ਸ਼ਲਾਘਾ ਕੀਤੀ ਗਈ। ਇਸ ਦੌਰਾਨ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਕਿਹਾ ਕਿ ਭਾਜਪਾ ਸਿਰਫ਼ ਇਕ ਰਾਜਨੀਤਿਕ ਪਾਰਟੀ ਨਹੀਂ, ਬਲਕਿ ਦੇਸ਼ ਸੇਵਾ ਲਈ ਸਮਰਪਿਤ ਇਕ ਵੱਡਾ ਪਰਿਵਾਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰ ਵਰਕਰ ਨੂੰ ਲੋਕਾਂ ਦੀ ਸੇਵਾ ਨੂੰ ਆਪਣਾ ਧਰਮ ਸਮਝਣਾ ਚਾਹੀਦਾ ਹੈ ਅਤੇ ਆਮ ਜਨਤਾ ਦੇ ਹਿੱਤਾਂ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਤਰੱਕੀ ਦੇ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ। ਸਮਾਗਮ ਦੇ ਅਖੀਰ ’ਤੇ ਸਾਰੇ ਵਰਕਰਾਂ ਵੱਲੋਂ ਇਕਜੁੱਟ ਹੋ ਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕਲਪ ਲਿਆ ਗਿਆ। ਇਸ ਮੌਕੇ ਸੀਨੀਅਰ ਆਗੂ ਰਾਕੇਸ਼ ਅਚਿੰਤ, ਰਾਕੇਸ਼ ਮਹਿਤਾ, ਨੀਰਜ ਵਰਮਾ, ਹਰਮੇਸ਼ ਗੁਪਤਾ, ਦਵਿੰਦਰ ਪਾਲ ਪੁੰਡੀਰ, ਅਮੀਤ ਕੁਮਾਰ, ਦਿਨੇਸ਼ ਵੈਸ਼ਨਵ, ਗਿਰਜਾ ਸ਼ੰਕਰ ਸ਼ਰਮਾ, ਗੁਲਸ਼ਨ ਗੋਇਲ, ਨਰਿੰਦਰ ਮੋਹਨ ਸ਼ਰਮਾ, ਸੁਮੀਤ ਸ਼ਰਮਾ, ਮੋਨੀਤਾ ਵਸ਼ਿਸ਼ਟ, ਸੀਮਾ ਪਾਲ, ਰਜਨਾ ਸ਼ਰਮਾ, ਸ਼ਿਲਪਾ ਸੇਠੀ, ਡਿੰਪਲ ਗਰਗ, ਸੁਰੇਸ਼ ਸ਼ਰਮਾ, ਦੀਪਾ ਬਿਸਟ, ਅਰਚਨਾ ਗੁਪਤਾ ਸੁਸ਼ੀਲਾ, ਸੁਨਿਤਾ, ਹੈਪੀ ਕੋਸਲ, ਸਵਰਨ ਸਿੰਘ, ਅਮਨ ਪਾਹਵਾ, ਬੰਟੀ ਸ਼ਰਮਾ, ਰਿਕੂ ਪੰਡਤ, ਸੰਦੀਪ ਸੋਨੀ, ਮੱਖਣ ਸਿੰਘ, ਜੱਸੀ, ਮਨੀਸ਼ ਧੀਮਾਨ ਆਦਿ ਮੌਜੂਦ ਸਨ।