ਸਿੱਖਿਆ ਬਜਟ 2026: ਸਰਾਏ ਨੇ ਬਜਟ ਨੂੰ ਦੱਸਿਆ ਭਵਿੱਖਮੁਖੀ, ਹੁਨਰ ਤੇ ਰੁਜ਼ਗਾਰ ’ਤੇ ਦਿੱਤਾ ਜ਼ੋਰ
ਸਿੱਖਿਆ ਬਜਟ 2026: ਸਤਲੁਜ ਗਰੁੱਪ ਦੇ ਐੱਮਡੀ ਰੀਕ੍ਰਿਤ ਸਰਾਏ ਨੇ ਬਜਟ ਨੂੰ ਦੱਸਿਆ ਭਵਿੱਖਮੁਖੀ;
Publish Date: Mon, 02 Feb 2026 05:32 PM (IST)
Updated Date: Mon, 02 Feb 2026 05:34 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸਤਲੁਜ ਗਰੁੱਪ ਆਫ਼ ਸਕੂਲਜ਼ (ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼) ਦੇ ਮੈਨੇਜਿੰਗ ਡਾਇਰੈਕਟਰ ਰੀਕ੍ਰਿਤ ਸਰਾਏ ਨੇ ਇਸ ਸਾਲ ਦੇ ਸਿੱਖਿਆ ਬਜਟ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਇੱਕ ਸਾਰਥਕ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਸਿਰਫ਼ ਸਿੱਖਿਆ ਤਕ ਪਹੁੰਚ ਹੀ ਨਹੀਂ, ਸਗੋਂ ਸਿੱਖਿਆ ਨੂੰ ਹੁਨਰ, ਰੁਜ਼ਗਾਰ ਅਤੇ ਸਮਾਵੇਸ਼ ਦੇ ਨਾਲ ਜੋੜਨ ਵੱਲ ਇਕ ਵੱਡਾ ਬਦਲਾਅ ਹੈ। ਰੀਕ੍ਰਿਤ ਸਰਾਏ ਨੇ 1.39 ਲੱਖ ਕਰੋੜ ਰੁਪਏ ਦੇ ਸਿੱਖਿਆ ਬਜਟ ਦਾ ਸਵਾਗਤ ਕਰਦਿਆਂ ਕੁਝ ਅਹਿਮ ਨੁਕਤੇ ਸਾਂਝੇ ਕੀਤੇ ਕਿ ਹਰ ਜ਼ਿਲ੍ਹੇ ਵਿਚ ਕੁੜੀਆਂ ਲਈ ਹੋਸਟਲ ਬਣਾਉਣ ਦੀ ਪਹਿਲ। 15,000 ਸਕੂਲਾਂ ਵਿਚ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ (ਏਵੀਜੀਸੀ) ਨਾਲ ਸਬੰਧਤ ਲੈਬਾਂ ਦੀ ਸਥਾਪਨਾ। ਉਦਯੋਗਾਂ ਨਾਲ ਜੁੜੀਆਂ ਯੂਨੀਵਰਸਿਟੀ ਟਾਊਨਸ਼ਿਪਾਂ ਦਾ ਵਿਕਾਸ। ਉਨ੍ਹਾਂ ਅਨੁਸਾਰ ਇਹ ਕਦਮ ਦੇਸ਼ ਨੂੰ ਇੱਕ ਭਵਿੱਖਮੁਖੀ ਅਤੇ ‘ਫਿਊਚਰ ਰੈਡੀ’ ਪਹੁੰਚ ਵੱਲ ਲੈ ਕੇ ਜਾਣਗੇ। ਰੀਕ੍ਰਿਤ ਸਰਾਏ ਨੇ ਕਿਹਾ ਕਿ ਭਾਵੇਂ ਦਿਸ਼ਾ ਸਹੀ ਹੈ, ਪਰ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਜੀਡੀਪੀ ਦੇ 6 ਫ਼ੀਸਦੀ ਹਿੱਸੇ ਨੂੰ ਸਿੱਖਿਆ ’ਤੇ ਖ਼ਰਚਣ ਦੇ ਟੀਚੇ ਤਕ ਪਹੁੰਚਣਾ ਹਾਲੇ ਬਾਕੀ ਹੈ, ਕਿਉਂਕਿ ਮੌਜੂਦਾ ਖਰਚਾ ਲਗਭਗ 4 ਫ਼ੀਸਦੀ ਦੇ ਕਰੀਬ ਹੈ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਹੇਠ ਲਿਖੇ ਖੇਤਰਾਂ ’ਤੇ ਵਧੇਰੇ ਜ਼ੋਰ ਦੇਣ ਦੀ ਉਮੀਦ ਜਤਾਈ ਕਿ ਮੌਜੂਦਾ ਸਕੂਲੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ। ਅਧਿਆਪਕਾਂ ਦੀ ਸਮਰੱਥਾ ਵਧਾਉਣਾ। ਖੋਜ ਦੇ ਖੇਤਰ ’ਚ ਸੁਧਾਰ। ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਲਈ ਇੱਕ ਸਪੱਸ਼ਟ ਢਾਂਚਾ ਤਿਆਰ ਕਰਨਾ। ਰੀਕ੍ਰਿਤ ਸਰਾਏ ਨੇ ਅਖੀਰ ਵਿਚ ਕਿਹਾ ਕਿ ਜੇਕਰ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਮਿਲ ਕੇ ਕੰਮ ਕਰਨ, ਤਾਂ ਇਹ ਕਦਮ ਦੇਸ਼ ਦੇ ਵਿਦਿਅਕ ਢਾਂਚੇ ਨੂੰ ਬਹੁਤ ਮਜ਼ਬੂਤ ਕਰ ਸਕਦੇ ਹਨ।