ਮੋਬਾਈਲ 'ਤੇ ਉੱਚੀ ਆਵਾਜ਼ ’ਚ ਗੱਲ ਕਰਨ ਤੋਂ ਰੋਕਣ 'ਤੇ ਸੁਰੱਖਿਆ ਗਾਰਡ 'ਤੇ ਕਾਤਲਾਨਾ ਹਮਲਾ
ਸੋਹਾਣਾ ਵਿੱਚ ਮੋਬਾਈਲ 'ਤੇ ਉੱਚੀ ਗੱਲ ਕਰਨ ਤੋਂ ਰੋਕਣ 'ਤੇ ਸੁਰੱਖਿਆ ਗਾਰਡ 'ਤੇ ਕਾਤਲਾਨਾ ਹਮਲਾ
Publish Date: Wed, 07 Jan 2026 06:54 PM (IST)
Updated Date: Wed, 07 Jan 2026 06:56 PM (IST)

ਪੀਜੀ ਦੀ ਪਹਿਲੀ ਮੰਜ਼ਿਲ ਤੇ ਹੋਇਆ ਝਗੜਾ; ਚਾਰ ਨੌਜਵਾਨਾਂ ਨੇ ਸਿਰ ਪਾੜਿਆ, ਗੰਭੀਰ ਜ਼ਖਮੀ ਹਾਲਤ ਵਿੱਚ ਫੇਜ਼-6 ਹਸਪਤਾਲ ਦਾਖਲ, ਸਿਰ ਤੇ ਲੱਗੇ 4 ਟਾਂਕੇ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪਿੰਡ ਸੋਹਾਣਾ ਵਿਚ ਇਕ ਪੀਜੀ ’ਚ ਰਹਿਣ ਵਾਲੇ ਸੁਰੱਖਿਆ ਗਾਰਡ ਤੇ ਚਾਰ ਨੌਜਵਾਨਾਂ ਵੱਲੋਂ ਮਾਮੂਲੀ ਗੱਲ ਪਿੱਛੇ ਬੇਰਹਿਮੀ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦਾ ਕਾਰਨ ਸਿਰਫ ਇੰਨਾ ਸੀ ਕਿ ਪੀੜਤ ਵਿਅਕਤੀ ਮੋਬਾਈਲ ਫੋਨ ਤੇ ਗੱਲ ਕਰ ਰਿਹਾ ਸੀ, ਜਿਸ ਤੇ ਦੂਜੇ ਕਮਰੇ ਦੇ ਨੌਜਵਾਨਾਂ ਨੇ ਉੱਚੀ ਆਵਾਜ਼ ਦਾ ਇਤਰਾਜ਼ ਜਤਾਉਂਦਿਆਂ ਹਿੰਸਕ ਰੂਪ ਧਾਰਨ ਕਰ ਲਿਆ। ਜ਼ਖ਼ਮੀ ਸਕੱਤਰ ਸਿੰਘ, ਜੋ ਕਿ ਸੋਹਾਣਾ ਵਿਚ ਇਕ ਪੀਜੀ ਦੀ ਤੀਜੀ ਮੰਜ਼ਿਲ ਤੇ ਰਹਿੰਦਾ ਹੈ ਅਤੇ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦਾ ਹੈ, ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਕਰੀਬ 12 ਵਜੇ ਵਾਪਰੀ। ਉਹ ਫੋਨ ਤੇ ਗੱਲ ਕਰਦਾ ਹੋਇਆ ਤੀਜੀ ਮੰਜ਼ਿਲ ਤੋਂ ਹੇਠਾਂ ਜਾ ਰਿਹਾ ਸੀ। ਜਦੋਂ ਉਹ ਪਹਿਲੀ ਮੰਜ਼ਿਲ ਤੇ ਪਹੁੰਚਿਆ ਤਾਂ ਉੱਥੇ ਰਹਿਣ ਵਾਲੇ ਚਾਰ ਨੌਜਵਾਨ ਬਾਹਰ ਆ ਗਏ ਅਤੇ ਉੱਚੀ ਆਵਾਜ਼ ਵਿੱਚ ਗੱਲ ਕਰਨ ਤੇ ਗਾਲੀ-ਗਲੋਚ ਕਰਨ ਲੱਗੇ। ਸਕੱਤਰ ਸਿੰਘ ਵੱਲੋਂ ਇਹ ਕਹਿਣ ਤੇ ਕਿ ਉਹ ਕਿਸੇ ਦੇ ਦਰਵਾਜ਼ੇ ਅੱਗੇ ਨਹੀਂ ਖੜ੍ਹਾ ਬਲਕਿ ਰਸਤੇ ਵਿੱਚੋਂ ਲੰਘ ਰਿਹਾ ਹੈ, ਮੁਲਜ਼ਮਾਂ ਨੇ ਉਸ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ। ਸਿਰ ਅਤੇ ਅੱਖ ਤੇ ਗੰਭੀਰ ਸੱਟਾਂ ਮੁਲਜ਼ਮਾਂ ਨੇ ਸਕੱਤਰ ਸਿੰਘ ਦੇ ਸਿਰ ਤੇ ਕਿਸੇ ਭਾਰੀ ਚੀਜ਼ ਜਾਂ ਕੜੇ ਨਾਲ ਹਮਲਾ ਕੀਤਾ, ਜਿਸ ਨਾਲ ਉਹ ਲਹੂ-ਲੁਹਾਣ ਹੋ ਗਿਆ। ਇਸ ਹਮਲੇ ਵਿੱਚ ਉਸ ਦੀ ਅੱਖ ਤੇ ਵੀ ਗੰਭੀਰ ਸੱਟ ਲੱਗੀ ਹੈ। ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਬਚਾਇਆ ਅਤੇ ਤੁਰੰਤ ਫੇਜ਼-6 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ। ਡਾਕਟਰਾਂ ਅਨੁਸਾਰ ਜ਼ਖਮੀ ਦੇ ਸਿਰ ਤੇ 4 ਟਾਂਕੇ ਲੱਗੇ ਹਨ। ਪੁਲਿਸ ਵੱਲੋਂ ਜਾਂਚ ਸ਼ੁਰੂ ਹਸਪਤਾਲ ਦੇ ਡਾਕਟਰਾਂ ਵੱਲੋਂ ਮਾਮਲੇ ਦੀ ਸੂਚਨਾ ਸਬੰਧਿਤ ਥਾਣਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕਰਕੇ ਚਾਰਾਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀਜੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।