ਸੜਕ ਕਿਨਾਰੇ ਖੜ੍ਹੀ ਗੱਡੀ ਨੂੰ ਟੱਕਰ ਮਾਰਕੇ ਚਾਲਕ ਫ਼ਰਾਰ
ਸੜਕ ਕਿਨਾਰੇ ਖੜ੍ਹੀ ਗੱਡੀ ਨੂੰ ਟੱਕਰ ਮਾਰਕੇ ਚਾਲਕ ਹੋਇਆ ਫ਼ਰਾਰ
Publish Date: Tue, 20 Jan 2026 06:36 PM (IST)
Updated Date: Tue, 20 Jan 2026 06:39 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਬੀਤੀ ਰਾਤ ਬਰਵਾਲਾ ਸੜਕ ਤੇ ਦੁਕਾਨ ਦੇ ਬਾਹਰ ਖੜ੍ਹੀ ਇਕ ਕਾਰ ਨੂੰ ਇਕ ਤੇਜ਼ ਰਫ਼ਤਾਰ ਕਾਰ ਚਾਲਕ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਇਸ ਟੱਕਰ ਚ ਕਾਰ ਸਮੇਤ ਇਕ ਗੇਟ, ਗਰਿੱਲਾਂ ਬਣਾਉਣ ਵਾਲੀ ਦੁਕਾਨ ਦੇ ਬਾਹਰ ਪਿਆ ਸਾਮਾਨ ਨੁਕਸਾਨਿਆ ਗਿਆ। ਇਸ ਟੱਕਰ ਮਾਰਨ ਵਾਲੀ ਗੱਡੀ ਦੀ ਨੰਬਰ ਪਲੇਟ ਟੁੱਟ ਕੇ ਹਾਦਸੇ ਵਾਲੀ ਥਾਂ ਤੇ ਡਿੱਗ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਆਟੋ ਇਲੈਕਟ੍ਰਿਕ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਕੋਲ ਕਿਸੇ ਦੀ ਕਾਰ ਠੀਕ ਕਰਨ ਲਈ ਆਈ ਹੋਈ ਸੀ, ਜਿਸ ਨੂੰ ਉਹ ਰਾਤ ਨੂੰ ਦੁਕਾਨ ਦੇ ਬਾਹਰ ਖੜ੍ਹੀ ਕਰਕੇ ਚਲਾ ਗਿਆ ਸੀ ਅਤੇ ਜਦੋਂ ਉਹ ਸਵੇਰੇ ਦੁਕਾਨ ਤੇ 04:55 ’ਤੇ ਪਹੁੰਚੇ ਤਾਂ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ ਅਤੇ ਨਾਲ ਵਾਲੀ ਦੁਕਾਨ ਦਾ ਸਾਮਾਨ ਖਿਲਰਿਆ ਪਿਆ ਸੀ। ਮੌਕੇ ਤੇ ਇਕ ਗੱਡੀ ਦੀ ਨੰਬਰ ਪਲੇਟ ਟੁੱਟ ਕੇ ਡਿੱਗੀ ਮਿਲੀ। ਗੁਆਂਢੀਆਂ ਮੁਤਾਬਕ ਰਾਤ ਨੂੰ ਇਕ ਤੇਜ਼ ਰਫ਼ਤਾਰ ਗੱਡੀ ਦੇ ਚਾਲਕ ਨੇ ਟੱਕਰ ਮਾਰੀ ਸੀ ਜੋਕਿ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਦੁਕਾਨਦਾਰਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ।