ਸਵਰਗੀ ਸ਼ੰਗਾਰਾ ਸਿੰਘ ਭੁੱਲਰ ਦੀ ਅਧੂਰੀ ਰਚਨਾ ਨੂੰ ਡਾ. ਥਿੰਦ ਨੇ ਕੀਤਾ ਪੂਰਾ, 'ਯਾਦਾਂ ਦਾ ਦਰਪਣ' ਪੁਸਤਕ ਰਿਲੀਜ਼
ਪੁਸਤਕ ਦੀ ਸੰਪਾਦਨਾ ਕਰਨ ਵਾਲੇ ਬਲਵਿੰਦਰ ਸਿੰਘ ਥਿੰਦ ਨੇ ਕਿਹਾ ਕਿ ਭੁੱਲਰ ਸਾਹਿਬ ਨੇ ਉਨ੍ਹਾਂ ਨੂੰ ਸ਼ਬਦਾਂ ਦੀ ਮੁਹਾਰਤ ਨੂੰ ਸਮਝਣ ਦਾ ਬਲ ਸਿਖਾਇਆ। ਉਨ੍ਹਾਂ ਕਿਹਾ ਕਿ ਸਵੈ ਜੀਵਨੀ ਸਮਾਜਿਕ ਸੱਚ ਨੂੰ ਉਜਾਗਰ ਕਰਦੀ ਹੈ। ਸਵੈ ਜੀਵਨੀ ਵਿੱਚ ਔਖਾ ਕਰਜ ਹੁੰਦਾ ਹੈ ਮੂਲ ਜੀਵਨ ਲਿਖਤ ਤੋਂ ਉਣਾ ਨਹੀਂ ਹੋਣਾ ਚਾਹੀਦਾ। ਆਪਣੇ ਬਾਰੇ ਲਿਖਣਾ ਔਖਾ ਹੁੰਦਾ।
Publish Date: Tue, 03 Mar 2026 11:01 AM (IST)
Updated Date: Tue, 03 Mar 2026 11:17 AM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ : ਸ਼੍ਰੋਮਣੀ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ( ਸੰਪਾਦਕ) ਦੀ ਸਵੈ ਜੀਵਨੀ 'ਯਾਦਾਂ ਦਾ ਦਰਪਣ' ਅੱਜ ਪ੍ਰੈੱਸ ਕਲੱਬ ਵਿਖੇ ਲੋਕ ਅਰਪਣ ਕੀਤੀ ਗਈ। ਕਿਤਾਬ ਸ਼ੰਗਾਰਾ ਸਿੰਘ ਭੁੱਲਰ ਨੇ ਲਿਖਣੀ ਸ਼ੁਰੂ ਕੀਤੀ ਸੀ ਅਤੇ ਇਸਨੂੰ ਪੂਰਾ ਕੀਤਾ ਹੈ ਡਾਕਟਰ ਬਲਵਿੰਦਰ ਸਿੰਘ ਥਿੰਦ ਨੇ ਪੂਰਾ ਕੀਤਾ ਹੈ। ਪ੍ਰੋਗਰਾਮ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਡ ਲੇਖਕ ਵਿੱਚ ਵੱਡਾ ਨਾਮ ਕਮਾਉਣ ਵਾਲੇ ਪ੍ਰਿੰਸੀਪਲ ਸਰਵਣ ਸਿੰਘ, ਨਿੰਦਰ ਘੁਗਿਆਣਵੀ ( ਜੱਜ ਦਾ ਅਰਦਲੀ) ਪੱਤਰਕਾਰ ਬਲਜੀਤ ਬੱਲੀ, ਡਾਕਟਰ ਬਲਵਿੰਦਰ ਸਿੰਘ ਥਿੰਦ, ਦੀਪਕ ਚਰਨਾਥਲ ਤੇ ਭੁਪਿੰਦਰ ਸਿੰਘ ਮਲਿਕ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ।