ਡਾ. ਰਾਣੂ ਦੀ ਮਾਤਾ ਦੀਆਂ ਅੰਤਿਮ ਰਸਮਾਂ ਹੁਣ ਰਾਏਕੋਟ ਵਿਚ ਭਲਕੇ
ਡਾ. ਰਾਣੂ ਦੀ ਮਾਤਾ ਦੀਆਂ ਅੰਤਿਮ ਰਸਮਾਂ ਹੁਣ ਰਾਏਕੋਟ ਵਿਚ ਭਲਕੇ
Publish Date: Fri, 30 Jan 2026 05:53 PM (IST)
Updated Date: Fri, 30 Jan 2026 05:55 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਹਿਜਧਾਰੀ ਸਿੱਖ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਹੋਮਿਓਪੈਥੀ ਮੈਡੀਕਲ ਕੌਂਸਲ ਦੇ ਸਾਬਕਾ ਚੇਅਰਮੈਨ ਡਾ. ਪਰਮਜੀਤ ਸਿੰਘ ਰਾਣੂ ਦੀ ਮਾਤਾ ਸੁਰਿੰਦਰ ਕੌਰ ਰਾਣੂ ਦਾ 19 ਅਕਤੂਬਰ ਨੂੰ ਕੈਨੇਡਾ ’ਚ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਕੈਨੇਡਾ ਵਿਚ ਕੀਤਾ ਗਿਆ ਸੀ ਤੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਰਾਣੂ ਪਰਿਵਾਰ ਵੱਲੋਂ ਪਹਿਲੀ ਫਰਵਰੀ ਦਿਨ ਐਤਵਾਰ ਨੂੰ ਟੈਲੀਫੋਨ ਐਕਸਚੇਂਜ ਨੇੜੇ ਸਥਿਤ ਗੁਰਦੁਆਰਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਰਾਏਕੋਟ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਕੀਤੀ ਜਾਵੇਗੀ। ਡਾ. ਪਰਮਜੀਤ ਸਿੰਘ ਰਾਣੂ ਅਤੇ ਉਨ੍ਹਾਂ ਦੇ ਛੋਟੇ ਭਰਾ ਖੁਸ਼ਵੰਤ ਸਿੰਘ ਰਾਣੂ ਨੇ ਇਲਾਕਾ ਨਿਵਾਸੀਆਂ ਨੂੰ ਭੋਗ ਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਸੋਗ ਵਿਚ ਡੁੱਬੇ ਪਰਿਵਾਰ ਵਿਚ ਡਾ. ਪਰਮਜੀਤ ਸਿੰਘ ਰਾਣੂ, ਉਨ੍ਹਾਂ ਦੀ ਧਰਮ ਪਤਨੀ ਇੰਦਰਜੀਤ ਕੌਰ ਰਾਣੂ, ਭਰਾ ਖੁਸ਼ਵੰਤ ਸਿੰਘ ਰਾਣੂ, ਸੁਰਿੰਦਰ ਕੌਰ ਧਾਲੀਵਾਲ, ਪੁੱਤਰੀ ਬਲਵਿੰਦਰ ਕੌਰ, ਬਹਾਦਰ ਸਿੰਘ ਧਾਲੀਵਾਲ, ਡਾ. ਨਵਜੋਤ ਸਿੰਘ ਰਾਣੂ, ਡਾ. ਸੰਦੀਪ ਕੌਰ ਰਾਣੂ, ਸਿਮਰਨ ਰਾਣੂ, ਉਮੰਗ ਖੰਡੇਲਵਾਲ, ਹਰਸਵੀਰ ਸਿੰਘ ਰਾਣੂ, ਰਣਵੀਰ ਸਿੰਘ ਰਾਣੂ, ਡਾ. ਪ੍ਰਭਜੋਤ ਕੌਰ, ਦਵਿੰਦਰ ਸਿੰਘ ਮਾਨ, ਹਰਜੋਤ ਸਿੰਘ ਧਾਲੀਵਾਲ, ਕਿਰਨ ਕੌਰ ਧਾਲੀਵਾਲ, ਮਨਰਾਜ ਸਿੰਘ, ਸੁਖਰਾਜ ਸਿੰਘ ਧਾਲੀਵਾਲ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।