ਦੇਵ ਨਿਸ਼ਚਲ ਦਾ ਸਰੀਰ ਹਸਪਤਾਲ ਨੂੰ ਕੀਤਾ ਦਾਨ
ਦੇਵ ਨਿਸ਼ਚਲ ਦਾ ਸ਼ਰੀਰ ਹਸਪਤਾਲ ਨੂੰ ਕੀਤਾ ਦਾਨ, ਪਰਿਵਾਰ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ : ਨਿਤਿਨ ਜਿੰਦਲ
Publish Date: Mon, 06 Apr 2026 05:34 PM (IST)
Updated Date: Mon, 06 Apr 2026 05:37 PM (IST)

- ਪਰਿਵਾਰ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ : ਨਿਤਿਨ ਜਿੰਦਲ ਇਕਬਾਲ ਸਿੰਘ, ਪੰਜਾਬੀ ਜਾਗਰਣ ਡੇਰਾਬੱਸੀ : ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਡੇਰਾਬੱਸੀ ਵੱਲੋਂ ਸਮਾਜ ਸੇਵਾ ਵਿਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਪ੍ਰੀਸ਼ਦ ਦੇ ਮੈਂਬਰ ਬਰਖਾ ਰਾਮ, ਉਪੇਸ਼ ਬਾਂਸਲ ਅਤੇ ਵਿਨੋਦ ਰੈਨਾ ਦੇ ਸਹਿਯੋਗ ਨਾਲ ਡੇਰਾਬੱਸੀ ਏਟੀਐੱਸ ਦੇ ਰਹਿਣ ਵਾਲੇ ਦੇਵ ਨਿਸ਼ਚਲ (90) ਦਾ ਮਰਨ ਉਪਰੰਤ ਪਰਿਵਾਰ ਵੱਲੋਂ ਉਨ੍ਹਾਂ ਦਾ ਸਰੀਰ ਅਤੇ ਅੱਖਾਂ ਦਾਨ ਕਰਵਾਈਆਂ ਗਈਆਂ। ਉਨ੍ਹਾਂ ਦਾ ਸਰੀਰ ਚੰਡੀਗੜ੍ਹ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ) ਸੈਕਟਰ 32, ਚੰਡੀਗੜ੍ਹ ਨੂੰ ਦਾਨ ਕੀਤਾ ਗਿਆ। ਇਹ ਦਾਨ ਮੈਡੀਕਲ ਸਿੱਖਿਆ ਅਤੇ ਜ਼ਰੂਰਤਮੰਦ ਮਰੀਜ਼ਾਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ ਅਤੇ ਅੱਖਾਂ ਕਿਸੇ ਹਨੇਰੀ ਜ਼ਿੰਦਗੀ ਵਿਚ ਰੌਸ਼ਨੀ ਲਿਆਉਣਗੀਆਂ। ਪ੍ਰੀਸ਼ਦ ਮੈਂਬਰ ਬਰਖਾ ਰਾਮ ਅਤੇ ਉਪੇਸ਼ ਬਾਂਸਲ ਵੱਲੋਂ ਪਰਿਵਾਰ ਦੇ ਇਸ ਉੱਚੇ ਵਿਚਾਰਾਂ ਵਾਲੇ ਫ਼ੈਸਲੇ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ ਗਿਆ। ਪ੍ਰੀਸ਼ਦ ਦੇ ਪ੍ਰਧਾਨ ਨਿਤਿਨ ਜਿੰਦਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਦੇ ਹਨ ਅਤੇ ਹੋਰਨਾਂ ਨੂੰ ਵੀ ਅੰਗ ਦਾਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਪ੍ਰੀਸ਼ਦ ਸਕੱਤਰ ਅਸ਼ਵਨੀ ਸ਼ਰਮਾ, ਖ਼ਜ਼ਾਨਚੀ ਜੇਪੀ ਧੀਮਾਨ, ਪ੍ਰੈੱਸ ਸਕੱਤਰ ਪਰਮਜੀਤ ਰੰਮੀ ਸੈਣੀ, ਮਹਿਲਾ ਪ੍ਰਮੁੱਖ ਮੀਨੂ ਕੁਮਾਰੀ, ਸਾਧਨਾ ਸੰਗਰ ਤੋਂ ਇਲਾਵਾ ਪ੍ਰੀਸ਼ਦ ਮੈਂਬਰਾਂ ਨੇ ਵੀ ਪਰਿਵਾਰ ਦਾ ਧੰਨਵਾਦ ਕੀਤਾ।