ਡੇਰਾਬੱਸੀ ਨਗਰ ਕੌਂਸਲ ਦੀ ਲਾਪਰਵਾਹੀ, ਮਨੁੱਖੀ ਜ਼ਿੰਦਗੀ ’ਤੇ ਪੈ ਸਕਦੀ ਹੈ ਭਾਰੀ
ਡੇਰਾਬੱਸੀ ਨਗਰ ਕੌਂਸਲ ਦੀ ਲਾਪਰਵਾਹੀ, ਇਨਸਾਨੀ ਜਿੰਦਗੀ ਤੇ ਪੈ ਸਕਦੀ ਹੈ ਭਾਰੀ
Publish Date: Sat, 24 Jan 2026 08:31 PM (IST)
Updated Date: Sun, 25 Jan 2026 04:22 AM (IST)

- ਜਨਤਕ ਪਾਰਕ ’ਚ ਡਿੱਗਾ ਬਿਜਲੀ ਦੀ ਲਾਈਟ ਵਾਲਾ ਖੰਭਾ, ਕਰੰਟ ਦਾ ਡਰ ਕੈਪਸਨ :- ਵਾਰਡ ਨੰਬਰ 18 ਵਿੱਖੇ ਟੈਂਕੀ ਵਾਲੇ ਪਾਰਕ ਵਿੱਚ ਡਿੱਗੇ ਬਿਜਲੀ ਦੇ ਖੰਭੇ ਤੇ ਜਗਦੀ ਲਾਈਟਾ ਦੀ ਮੂੰਹ ਬੋਲਦੀ ਤਸਵੀਰ। ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਬੀਤੇ ਦਿਨ ਤੇਜ਼ ਚਲੀ ਹਵਾ ’ਚ ਐੱਸਡੀਐੱਮ ਦਫ਼ਤਰ ਨੇੜੇ ਜਨਤਕ ਪਾਰਕ ’ਚ ਬਿਜਲੀ ਦੀ ਲਾਈਟ ਵਾਲਾ ਖੰਭਾ ਟੁੱਟ ਕੇ ਡਿੱਗ ਗਿਆ ਸੀ। 24 ਘੰਟੇ ਬੀਤਣ ਮਗਰੋਂ ਨਗਰ ਕੌਂਸਲ ਇਸ ਨੂੰ ਠੀਕ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਇਸ ਖੰਭੇ ਨਾਲ ਡਿੱਗੀ ਲਾਈਟਾਂ ਅਜੇ ਵੀ ਚਾਲੂ ਹਨ। ਅਜਿਹੇ ਵਿੱਚ ਹਾਦਸੇ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੇ ਰੋਸ਼ ਪ੍ਰਗਟ ਕਰਦਿਆ ਕਿਹਾ ਕਿ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਵੀ ਇਸੇ ਪਾਰਕ ’ਚ ਅਜਿਹਾ ਖੰਭਾ ਡਿੱਗ ਗਿਆ ਸੀ, ਜਿਸ ਨੂੰ ਕੌਂਸਲ ਵੱਲੋਂ 5 ਦਿਨਾਂ ਬਾਅਦ ਠੀਕ ਕੀਤਾ ਗਿਆ ਸੀ। ਪਾਰਕ ਨੇੜੇ ਰਹਿੰਦੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆ ਦੀ ਲਾਪ੍ਰਵਾਹੀ ਕਰ ਕੇ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਮੀਂਹ ਕਰ ਕੇ ਹਾਦਸੇ ਦਾ ਡਰ ਹੋਰ ਵੱਧ ਗਿਆ ਹੈ। ਪਾਰਕ ’ਚ ਡਿੱਗੇ ਇਸ ਖੰਭੇ ਤੇ ਲੱਗੀ ਦੋਵੇਂ ਲਾਈਟਾਂ ਵੀ ਚਾਲੂ ਹਾਲਤ ’ਚ ਹੈ, ਲਾਈਟਾਂ ਸ਼ਾਮ ਨੂੰ ਚਾਲੂ ਕੀਤੀ ਜਾਂਦੀ ਹੈ, ਪਰ ਲਾਈਟਾਂ ਚਾਲੂ ਕਰਨ ਵਾਲੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਵਾਰਡ ਵਾਸੀਆਂ ਨੇ ਕਿਹਾ ਕਿ ਮਾਮਲਾ ਕੌਂਸਲ ਅਧਿਕਾਰੀਆ ਦੇ ਧਿਆਨ ਵਿਚ ਲਿਆਉਣ ਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਲੋਕਾਂ ਨੇ ਦੋਸ਼ ਲਾਉਂਦੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਨਗਰ ਕੌਂਸਲ ਵਲੋ ਲਾਪ੍ਰਵਾਹੀ ਦੀ ਸਾਰੀ ਹੱਦਾਂ ਪਾਰ ਕਰ ਦਿੱਤੀ ਹਨ। ਇਸ ਬਾਰੇ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਨਾਲ ਗੱਲ ਕਰਨ ’ਤੇ ਉਨ੍ਹਾ ਕਿਹਾ ਕਿ ਜਲਦ ਬਿਜਲੀ ਮੁਲਾਜ਼ਮ ਭੇਜ ਕੇ ਸਮੱਸਿਆ ਹੱਲ ਕਰਵਾ ਦਿੱਤੀ ਜਾਵੇਗੀ।