ਕਾਮਰੇਡ ਰਤਨ ਸਿੰਘ ਹੈਬਤਪੁਰ ਸਮੇਤ ਆਜ਼ਾਦੀ ਘੁਲਾਟੀਆਂ ਦੀ ਬਰਸੀ 21 ਨੂੰ
ਕਾਮਰੇਡ ਰਤਨ ਸਿੰਘ ਹੈਬਤਪੁਰ ਸਮੇਤ ਆਜ਼ਾਦੀ ਘੁਲਾਟੀਆਂ ਦੀ ਬਰਸੀ 21 ਨੂੰ
Publish Date: Sat, 31 Jan 2026 05:59 PM (IST)
Updated Date: Sat, 31 Jan 2026 06:01 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਖੇਤਰ ਦੇ ਪ੍ਰਮੁੱਖ ਕਮਿਊਨਿਸਟ ਆਗੂ ਕਾਮਰੇਡ ਰਤਨ ਸਿੰਘ ਹੈਬਤਪੁਰ ਸਮੇਤ ਹੋਰਨਾਂ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੀ ਬਰਸੀ 21 ਫਰਵਰੀ ਨੂੰ ਕਾਮਰੇਡ ਰਤਨ ਸਿੰਘ ਮਾਰਕਸਵਾਦੀ ਚੇਤਨਾ ਕੇਂਦਰ ਡੇਰਾਬੱਸੀ ਵਿਖੇ ਮਨਾਈ ਜਾਵੇਗੀ। ਇਹ ਫ਼ੈਸਲਾ ਸੀਪੀਆਈ (ਐੱਮ) ਜ਼ਿਲ੍ਹਾ ਮੁਹਾਲੀ ਦੀ ਜਨਰਲ ਬਾਡੀ ਬੈਠਕ ਦੌਰਾਨ ਲਿਆ ਗਿਆ, ਜੋ ਕਾਮਰੇਡ ਬਲਬੀਰ ਸਿੰਘ ਮੁਸਾਫ਼ਿਰ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ’ਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ 30 ਜਨਵਰੀ ਤੋਂ 5 ਫਰਵਰੀ ਤੱਕ ਭਖ਼ਦੇ ਮਸਲਿਆਂ ’ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ 12 ਫਰਵਰੀ ਨੂੰ ਟਰੇਡ ਯੂਨੀਅਨਾਂ ਦੀ ਹੜਤਾਲ ਵਿਚ ਭਾਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 28 ਫਰਵਰੀ ਤੱਕ ਮੈਂਬਰਸ਼ਿਪ ਨਵੀਨੀਕਰਨ ਅਤੇ 11 ਤੋਂ 20 ਮਾਰਚ ਤੱਕ ਪੰਜਾਬ ਭਰ ਵਿਚ ਜਥਾ ਮਾਰਚ ਕੀਤਾ ਜਾਵੇਗਾ, ਜੋ ਡੇਰਾਬੱਸੀ ਵੀ ਪਹੁੰਚੇਗਾ। ਬੈਠਕ ਦੌਰਾਨ ਕੌਮੀ ਤੇ ਅੰਤਰਰਾਸ਼ਟਰੀ ਸਿਆਸਤ ’ਤੇ ਵੀ ਚਰਚਾ ਹੋਈ।