- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਰਾਬੱਸੀ ’ਚ ਬੇਸਹਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਜਾਰੀ ਹੈ। ਇਕ ਬੇਹੱਦ ਦੁਖਦਾਈ ਘਟਨਾ ’ਚ ਸਾਈਕਲ ਸਵਾਰ ਇਕ ਪਲੰਬਰ ਦੀ ਬੇਸਹਾਰਾ ਪਸ਼ੂਆਂ ਦੀ ਲੜਾਈ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਨੇ ਨਗਰ ਕੌਂਸਲ ਅਤੇ ਸਰਕਾਰ ਦੇ 'ਗਊ ਸੈੱਸ' ਟੈਕਸ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਮ੍ਰਿਤਕ ਦੀ ਪਛਾਣ ਸੁਰਿੰਦਰ ਪਾਲ ਸਿੰਘ (55) ਵਾਸੀ ਬਾਲਾ ਜੀ ਨਗਰ ਡੇਰਾਬੱਸੀ ਵਜੋਂ ਹੋਈ ਹੈ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ’ਚ ਬੇਸਹਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਜਾਰੀ ਹੈ। ਇਕ ਬੇਹੱਦ ਦੁਖਦਾਈ ਘਟਨਾ ’ਚ ਸਾਈਕਲ ਸਵਾਰ ਇਕ ਪਲੰਬਰ ਦੀ ਬੇਸਹਾਰਾ ਪਸ਼ੂਆਂ ਦੀ ਲੜਾਈ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਨੇ ਨਗਰ ਕੌਂਸਲ ਅਤੇ ਸਰਕਾਰ ਦੇ 'ਗਊ ਸੈੱਸ' ਟੈਕਸ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਮ੍ਰਿਤਕ ਦੀ ਪਛਾਣ ਸੁਰਿੰਦਰ ਪਾਲ ਸਿੰਘ (55) ਵਾਸੀ ਬਾਲਾ ਜੀ ਨਗਰ ਡੇਰਾਬੱਸੀ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 22 ਦਸੰਬਰ ਦੀ ਸ਼ਾਮ ਨੂੰ ਉਸਦੇ ਪਿਤਾ ਆਪਣੇ ਕੰਮ ਤੋਂ ਸਾਈਕਲ 'ਤੇ ਘਰ ਪਰਤ ਰਹੇ ਸਨ। ਜਦੋਂ ਉਹ ਆਪਣੀ ਗਲੀ ਦੇ ਮੋੜ 'ਤੇ ਪਹੁੰਚੇ ਤਾਂ ਲੜ ਰਹੇ ਬੇਸਹਾਰਾ ਪਸ਼ੂਆਂ ਵਿਚੋਂ ਇਕ ਨੇ ਉਨ੍ਹਾਂ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਬਿਜਲੀ ਦੇ ਖੰਭੇ ਨਾਲ ਜਾ ਟਕਰਾਏ। ਸਰੀਰ ਵਿਚ ਲੱਗੀਆਂ ਗੰਭੀਰ ਸੱਟਾਂ ਅਤੇ ਲੱਤ ਟੁੱਟਣ ਕਾਰਨ ਉਨ੍ਹਾਂ ਦਾ ਇਲਾਜ ਚੱਲਿਆ, ਪਰ ਬੀਤੀ ਕੱਲ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।