ਸੀਪੀਆਈ (ਐੱਮ) ਵੱਲੋਂ ਨਵੀਨੀਕਰਨ, ਜਥਾ ਮਾਰਚ ਤੇ ਰੈਲੀ ਸਬੰਧੀ ਵਿਚਾਰਾਂ
ਸੀਪੀਆਈ (ਐੱਮ) ਵੱਲੋਂ ਨਵੀਨੀਕਰਨ, ਜਥਾ ਮਾਰਚ ਤੇ ਰੈਲੀ ਸਬੰਧੀ ਵਿਚਾਰਾਂ
Publish Date: Mon, 02 Mar 2026 06:54 PM (IST)
Updated Date: Mon, 02 Mar 2026 06:55 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਸੀਪੀਆਈ (ਐੱਮ) ਲਾਲੜੂ ਬਰਾਂਚ ਦੀ ਕਾਮਰੇਡ ਲਾਭ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਸਾਲ 2026-27 ਦੀ ਮੈਂਬਰਸ਼ਿਪ ਦੇ ਨਵੀਨੀਕਰਨ, ਪੰਜਾਬ ਸੂਬੇ ਵਿਚ ਹੋ ਰਹੇ ਜਥਾ ਮਾਰਚ ਤੇ 24 ਮਾਰਚ ਦੀ ਦਿੱਲੀ ਰੈਲੀ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਬੈਠਕ ਵਿਚ ਸੀਪੀਆਈ (ਐੱਮ) ਜ਼ਿਲ੍ਹਾ ਮੁਹਾਲੀ ਦੇ ਸਕੱਤਰ ਕਾਮਰੇਡ ਚੰਦਰਪਾਲ ਅੱਤਰੀ ਤੇ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਕੌਲ ਸਿੰਘ ਵੀ ਸ਼ਾਮਲ ਹੋਏ। ਬੈਠਕ ਵਿਚ ਹੋਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਲਾਲੜੂ ਬਰਾਂਚ ਦੇ ਸਕੱਤਰ ਕਾਮਰੇਡ ਮਨਦੀਪ ਸਿੰਘ ਤੇ ਕਾਮਰੇਡ ਨੰਦ ਕਿਸ਼ੋਰ ਨੇ ਦੱਸਿਆ ਕਿ ਇਸ ਬੈਠਕ ਵਿਚ ਕਰੀਬ-ਕਰੀਬ ਮੈਂਬਰਸ਼ਿਪ ਦਾ ਨਵੀਨੀਕਰਨ ਕਰ ਲਿਆ ਗਿਆ ਹੈ, ਜਦਕਿ ਪੰਜਾਬ ਸੂਬੇ ਵਿਚ ਲੋਕ ਪੱਖੀ ਮੰਗਾਂ ਨੂੰ ਲੈ ਕੇ ਤਰਨਤਾਰਨ ਦੇ ਪਿੰਡ ਸੁਰ ਸਿੰਘ ਵਾਲਾ ਤੋਂ ਚੱਲ ਰਹੇ ਜਥੇ, ਜਿਸ ਨੇ 14 ਮਾਰਚ ਨੂੰ ਡੇਰਾਬੱਸੀ ਪਹੁੰਚਣਾ ਹੈ, ਦੇ ਸਵਾਗਤ ਬਾਰੇ ਵੀ ਰਣਨੀਤੀ ਬਣਾਈ ਗਈ। ਉਕਤ ਆਗੂਆਂ ਨੇ ਦੱਸਿਆ ਕਿ ਇਹ ਜਥੇ ਸਾਰੇ ਭਾਰਤ ਵਿਚ ਚੱਲ ਰਹੇ ਹਨ ਤੇ ਇਨ੍ਹਾਂ ਜਥਿਆਂ ਦੀ ਸਮਾਪਤੀ 24 ਮਾਰਚ ਨੂੰ ਨਵੀਂ ਦਿੱਲੀ ਵਿਚ ਵਿਸ਼ਾਲ ਰੈਲੀ ਵਜੋਂ ਹੋਵੇਗੀ, ਜਿਸ ਵਿਚ ਵੱਡੀ ਗਿਣਤੀ ਬ੍ਰਾਂਚ ਦੇ ਮੈਂਬਰ ਸ਼ਮੂਲੀਅਤ ਕਰਨਗੇ। ਇਸ ਬੈਠਕ ਵਿਚ ਕਾਮਰੇਡ ਬਲਜੀਤ ਸਿੰਘ, ਕਾਮਰੇਡ ਸੁਰਿੰਦਰ ਸਿੰਘ, ਕਾਮਰੇਡ ਅਵਤਾਰ ਸਿੰਘ ਤੇ ਕਾਮਰੇਡ ਦਰਬਾਰਾ ਸਿੰਘ ਆਦਿ ਹਾਜ਼ਰ ਸਨ।