ਗਊ ਭਲਾਈ ਕੈਂਪ ਲਾਇਆ
ਗਊ ਭਲਾਈ ਕੈਂਪ ਦਾ ਆਯੋਜਨ
Publish Date: Mon, 05 Jan 2026 07:13 PM (IST)
Updated Date: Mon, 05 Jan 2026 07:14 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਡੇਅਰੀ ਵਿਕਾਸ ਪੰਜਾਬ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਗਊ ਗੋਪਾਲ ਸੇਵਾ ਸੁਸਾਇਟੀ ਸੈਕਟਰ 70 ਮੁਹਾਲੀ ਵਿਖੇ ਗਊ ਭਲਾਈ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਸੀਨੀਅਰ ਵੈਟਰਨਰੀ ਅਫ਼ਸਰ ਮੁਹਾਲੀ ਡਾ. ਸਵਿਤਾ ਰਾਣੀ ਕਾਂਸਲ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 53 ਗਾਂਵਾਂ, ਵੱਛੇ-ਵੱਛੀਆਂ ਦਾ ਮਾਹਰ ਡਾਕਟਰਾਂ ਵੱਲੋਂ ਮੌਕੇ ’ਤੇ ਹੀ ਇਲਾਜ ਕੀਤਾ ਗਿਆ ਅਤੇ ਦਵਾਈਆਂ ਗਊ ਸੇਵਾ ਕਮਿਸ਼ਨ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਗਊਸ਼ਾਲਾ ਪ੍ਰਬੰਧਕਾਂ, ਸੇਵਾਦਾਰਾਂ ਅਤੇ ਗਊ ਪ੍ਰੇਮੀਆਂ ਨੂੰ ਵੱਖ-ਵੱਖ ਮੌਸਮਾਂ ਦੌਰਾਨ ਗਊ ਵੰਸ਼ ਦੀ ਸਾਂਭ-ਸੰਭਾਲ, ਸੰਤੁਲਿਤ ਖੁਰਾਕ ਦੀ ਮਹੱਤਤਾ, ਜਾਨਵਰਾਂ ਦੇ ਰੱਖ-ਰਖਾਵ, ਘਾਤਕ ਬਿਮਾਰੀਆਂ ਦੇ ਮੁੱਢਲੇ ਲੱਛਣ, ਇਲਾਜ, ਸਾਵਧਾਨੀਆਂ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪਸ਼ੂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਂਪ ਦੌਰਾਨ ਡਾ. ਹਰਪ੍ਰੀਤ ਸਿੰਘ ਵੈਟਰਨਰੀ ਅਫ਼ਸਰ ਰਾਏਪੁਰ, ਡਾ. ਲਖਨ ਸਚਦੇਵਾ ਵੈਟਰਨਰੀ ਅਫ਼ਸਰ ਕੁੰਬੜਾ, ਪਰਮਜੀਤ ਸਿੰਘ ਵੈਟਰਨਰੀ ਇੰਸਪੈਕਟਰ ਮਟੌਰ, ਪਰਵਿੰਦਰ ਸਿੰਘ ਵੈਟਰਨਰੀ ਇੰਸਪੈਕਟਰ ਕੰਡਾਲਾ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ। ਇਸ ਮੌਕੇ ਕੇਵਲ ਕ੍ਰਿਸ਼ਨ ਜਿੰਦਲ, ਹਰੀਸ਼ ਦੱਤਾ, ਧੀਰਜ ਕੌਂਸਲ, ਕ੍ਰਿਸ਼ਨ ਸ਼ਰਮਾ ਮੈਨੇਜਰ ਗਊਸ਼ਾਲਾ, ਰਾਕੇਸ਼ ਅਰੋੜਾ ਪ੍ਰਬੰਧਕੀ ਮੈਂਬਰ ਗਊ ਗੋਪਾਲ ਸੇਵਾ ਸੁਸਾਇਟੀ ਅਤੇ ਪਤਵੰਤੇ ਆਦਿ ਹਾਜ਼ਰ ਸਨ।