ਮਾਮਲਾ ਨਗਰ ਨਿਗਮ ਚੋਣਾਂ ਦਾ : ਅਕਾਲੀਆਂ ਨੇ ਇਨਕਲਾਬ ਨੂੰ ਪਾਣੀ ਪੀ-ਪੀ ਕੋਸਿਆ
ਮਾਮਲਾ ਨਗਰ ਨਿਗਮ ਚੋਣਾਂ ਦਾ : ਸ਼ਹਿਰ ਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਕੰਮ ਚੇਤੇ : ਸੋਹਾਣਾ
Publish Date: Wed, 21 Jan 2026 05:51 PM (IST)
Updated Date: Wed, 21 Jan 2026 05:54 PM (IST)

ਸ਼ਹਿਰ ਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਕੰਮ ਚੇਤੇ : ਸੋਹਾਣਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਿਆਸੀ ਇੱਛਾਵਾਂ ਦੀ ਪੂਰਤੀ ਲਈ ਆਮ ਲੋਕਾਂ ਦੀ ਪੰਜਾਬ ਸਰਕਾਰ ਨੇ ਸ਼ਹਿਰ ਵਾਸੀਆਂ ਨੂੰ ਪੀੜ ਪਰੋਸਣ ਲਈ ਕੋਈ ਕਸਰ ਬਾਕੀ ਨੀ ਛੱਡੀ, ਅਗਾਮੀ ਨਗਰ ਨਿਗਮ ਚੋਣਾਂ ਲਈ ਕਾਂਗਰਸ ਵਾਂਗ ਆਪ ਨੇ ਵਾਰਡਾਂ ਦੀ ਕੱਟ-ਵੱਢ ਸਮੇਂ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਉੱਕਾ ਵੀ ਧਿਆਨ ਨੀ ਰੱਖਿਆ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਸ਼ਹਿਰੀ ਆਗੂਆਂ ਦੀ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਸਥਾਨਕ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸਬੰਧੀ ਫੇਜ਼ 9 ਸਥਿਤ ਮਜੈਸਟਿਕ ਹੋਟਲ ਵਿਚ ਸ਼ਹਿਰੀ ਖੇਤਰ ਦੇ ਮੁਹਰਲੀ ਕਤਾਰ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਸੋਹਾਣਾ ਨੇ ਕਿਹਾ ਸੱਤਾ ਧਿਰ ਦੇ ਕਥਿਤ ਸਿਆਸੀ ਮਨਸੂਬਿਆਂ ਨੂੰ ਕਦਾਚਿਤ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤੱਤਕਾਲੀ ਅਕਾਲੀ ਸਰਕਾਰ ਵੱਲੋਂ ਮੁਹਾਲੀ ਵਿਚ ਕੀਤੇ ਗਏ ਤਮਾਮ ਵਿਕਾਸ ਕੰਮਾਂ ਤੋਂ ਸ਼ਹਿਰ ਨਿਵਾਸੀ ਭਲੀ ਭਾਂਤ ਵਾਕਿਫ਼ ਹਨ। ਖੇਡ ਸਟੇਡੀਅਮ, ਮੈਰੀਟੋਰੀਅਸ ਸਕੂਲ, ਮਾਈ ਭਾਗੋ ਇੰਸਟੀਚਿਊਟ, ਮਹਾਰਾਜਾ ਰਣਜੀਤ ਸਿੰਘ ਡਿਫੈਂਸ ਅਕੈਡਮੀ, ਬਿਸਨਸ ਸਕੂਲ, ਸਾਂਝ ਕੇਂਦਰ, ਹਸਪਤਾਲ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇਲਾਵਾ ਅੰਤਰਰਾਸ਼ਟਰੀ ਹਵਾਈ ਅੱਡਾ ਅਕਾਲੀ ਸਰਕਾਰ ਦੀ ਦੇਣ ਹੈ, ਜਿਸ ਦੀ ਬਦੌਲਤ ਜ਼ਿਲ੍ਹਾ ਹਰ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਤਮਾਮ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਧਰਾਤਲ ’ਤੇ ਲੋਕਾਂ ਨੂੰ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਕੇ ਆਪਣੀਆਂ ਸਰਗਰਮੀਆਂ ਅਰੰਭ ਦੇਣ। ਇਸ ਮੌਕੇ ਪਾਰਟੀ ਦੀ ਵਰਕਿੰਗ ਕਮੇਟੀ ਮੈਂਬਰ ਕੁਲਦੀਪ ਕੌਰ ਕੰਗ, ਮਨਜੀਤ ਸਿੰਘ ਮਾਨ, ਕਰਮ ਸਿੰਘ ਬਾਬਰਾ, ਕਮਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਸ਼ਮਸ਼ੇਰ ਸਿੰਘ ਪੁਰਖਾਲਵੀ, ਸਤਿੰਦਰ ਸਿੰਘ ਗਿੱਲ, ਲੰਬੜਦਾਰ ਹਰਵਿੰਦਰ ਸਿੰਘ, ਪਰਦੀਪ ਸਿੰਘ ਭਾਰਜ, ਸਰਬਜੀਤ ਸਿੰਘ ਪਾਰਸ, ਰਮਨਦੀਪ ਸਿੰਘ ਬਾਵਾ, ਪ੍ਰੀਤਮ ਸਿੰਘ, ਤਰਲੋਚਨ ਸਿੰਘ, ਬਲਜੀਤ ਸਿੰਘ ਬੇਦੀ, ਹਰਗੋਬਿੰਦ ਸਿੰਘ ਪੀਪੀਐੱਸ, ਐਡਵੋਕੇਟ ਦਮਨ ਧਾਲੀਵਾਲ, ਬਹਾਦਰ ਸਿੰਘ ਕੰਬਾਲੀ, ਸਿਮਰਨ ਢਿੱਲੋਂ, ਕਰਮਜੀਤ ਸਿੰਘ ਨੰਬਰਦਾਰ ਮੋਲੀ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਰਮਨ ਅਰੋੜਾ, ਸੋਨੀਆ ਸੰਧੂ, ਜਰਨੈਲ ਸਿੰਘ ਬਲੌਂਗੀ, ਦਰਸ਼ਨ ਸਿੰਘ ਬਲੌਂਗੀ, ਐਡਵੋਕੇਟ ਦਿਲਪ੍ਰੀਤ ਸਿੰਘ ਬੱਲੋਮਾਜਰਾ, ਹਰਵਿੰਦਰ ਸਿੰਘ ਝੂੰਗੀਆਂ, ਕੁਲਵਿੰਦਰ ਸਿੰਘ ਤੂਰ ਆਦਿ ਹਾਜ਼ਰ ਸਨ।