DNA ਜਾਂਚ ਦੀ ਮਦਦ ਨਾਲ ਚੰਡੀਗੜ੍ਹ ਪੁਲਿਸ ਨੇ ਕੇਸ ਕੀਤਾ ਮਜ਼ਬੂਤ, ਦੋ ਸਾਲ ਪੁਰਾਣੇ ਹੱਤਿਆਕਾਂਡ 'ਚ Court ਨੇ ਸੁਣਾਈ ਉਮਰ ਕੈਦ ਦੀ ਸਜ਼ਾ
ਦੋ ਸਾਲ ਪਹਿਲਾਂ ਮੌਲੀਜਾਗਰਾਂ ਦੇ ਵਿਕਾਸ ਨਗਰ 'ਚ ਪਲੰਬਰ ਦੀ ਚਾਕੂ ਮਾਰ ਕੇ ਹੱਇਤਆ ਕਰ ਦਿੱਤੀ ਗਈ। ਜ਼ਿਲ੍ਹਾ ਅਦਾਲਤ ਨੇ ਮੁੱਖ ਦੋਸ਼ੀ ਅਜੈ ਉਰਫ਼ ਭਾਂਜਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਦੇ ਨਾਲ ਮੁਕੇਸ਼ ਅਤੇ ਸਤਪਾਲ ਨਾਂ ਦੇ ਨੌਜਵਾਨ ਵੀ ਪਾਰਟੀ ਸਨ, ਪਰ ਉਹ ਸਬੂਤਾਂ ਦੀ ਘਾਟ ਕਾਰਨ ਬਰੀ ਹੋ ਗਏ।
Publish Date: Wed, 21 Jan 2026 06:47 PM (IST)
Updated Date: Wed, 21 Jan 2026 06:54 PM (IST)
ਜਾਸ, ਚੰਡੀਗੜ੍ਹ : ਦੋ ਸਾਲ ਪਹਿਲਾਂ ਮੌਲੀਜਾਗਰਾਂ ਦੇ ਵਿਕਾਸ ਨਗਰ 'ਚ ਪਲੰਬਰ ਦੀ ਚਾਕੂ ਮਾਰ ਕੇ ਹੱਇਤਆ ਕਰ ਦਿੱਤੀ ਗਈ। ਜ਼ਿਲ੍ਹਾ ਅਦਾਲਤ ਨੇ ਮੁੱਖ ਦੋਸ਼ੀ ਅਜੈ ਉਰਫ਼ ਭਾਂਜਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਦੇ ਨਾਲ ਮੁਕੇਸ਼ ਅਤੇ ਸਤਪਾਲ ਨਾਂ ਦੇ ਨੌਜਵਾਨ ਵੀ ਪਾਰਟੀ ਸਨ, ਪਰ ਉਹ ਸਬੂਤਾਂ ਦੀ ਘਾਟ ਕਾਰਨ ਬਰੀ ਹੋ ਗਏ।
ਦੋਸ਼ ਸੀ ਕਿ ਅਜੈ ਅਤੇ ਉਸ ਦੇ ਸਾਥੀਆਂ ਨੇ ਵਿਕਾਸ ਨਗਰ ਨਿਵਾਸੀ ਸੰਜੇ ਯਾਦਵ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਅਜੈ ਦੇ ਕੱਪੜਿਆਂ 'ਤੇ ਮ੍ਰਿਤਕ ਦੇ ਖ਼ੂਨ ਦੇ ਨਿਸ਼ਾਨ ਮਿਲੇ ਸਨ। ਵਾਰਦਾਤ 'ਚ ਇਸਤੇਮਾਲ ਹੋਏ ਚਾਕੂ 'ਤੇ ਵੀ ਖ਼ੂਨ ਲੱਗਿਆ ਸੀ। ਇਨ੍ਹਾਂ ਦੀ ਡੀਐੱਨਏ ਜਾਂਚ ਦੀ ਮਦਦ ਨਾਲ ਪੁਲਿਸ ਦਾ ਕੇਸ ਮਜ਼ਬੂਤ ਹੋਇਆ ਅਤੇ ਦੋਸ਼ੀ ਨੂੰ ਸਜ਼ਾ ਸੁਣਾ ਦਿੱਤੀ ਗਈ। ਚਾਕੂ ਤੇ ਅਜੈ ਦੇ ਕੱਪੜਿਆਂ 'ਤੇ ਲੱਗੇ ਖ਼ੂਨ ਦੇ ਡੀਐੱਨਏ ਸੈਂਪਲ ਮ੍ਰਿਤਕ ਦੇ ਖ਼ੂਨ ਨਾਲ ਮੈਚ ਕਰ ਗਏ ਸਨ।
ਮਿਲਣ ਦੇ ਬਹਾਨੇ ਸੰਜੇ ਨੂੰ ਬੁਲਾਇਆ
ਇਕ ਜਨਵਰੀ 2024 ਨੂੰ ਮ੍ਰਿਤਕ ਸੰਜੇ ਯਾਦਵ ਦੀ ਪਤਨੀ ਪ੍ਰੀਤੀ ਯਾਦਵ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਪਤੀ ਤੇ ਇਕ ਸਾਲ ਦੀ ਬੇਟੀ ਨਾਲ ਵਿਕਾਸ ਨਗਰ, ਮੌਲੀਜਾਗਰਾਂ 'ਚ ਰਹਿੰਦੀ ਸੀ। ਸੰਜੇ ਪੇਸ਼ੇ ਤੋਂ ਪਲੰਬਰ ਸੀ।
ਸ਼ਿਕਾਇਤ ਅਨੁਸਾਰ, ਘਟਨਾ ਵਾਲੇ ਦਿਨ ਸੰਜੇ ਸਬਜ਼ੀ ਲੈਣ ਗਿਆ ਸੀ। ਇਸ ਦੌਰਾਨ ਉਸ ਦੇ ਮੋਬਾਈਲ ਨੰਬਰ 'ਤੇ ਇਕ ਕਾਲ ਆਈ, ਜਿਸ 'ਚ ਕਾਲ ਕਰਨ ਵਾਲੇ ਨੇ ਕਿਹਾ ਕਿ ਸੰਜੇ ਨੂੰ ਜ਼ਰੂਰੀ ਮਿਲਣਾ ਚਾਹੁੰਦਾ ਹੈ। ਸੰਜੇ ਦੇ ਘਰ ਆਉਣ 'ਤੇ ਪ੍ਰੀਤੀ ਨੇ ਉਸ ਨੂੰ ਫੋਨ ਕਾਲ ਬਾਰੇ ਦੱਸਿਆ। ਰਾਤ ਕਰੀਬ 8:10 ਵਜੇ ਸੰਜੇ ਘਰੋਂ ਨਿਕਲ ਗਿਆ, ਪਰ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ।
ਆਪਸੀ ਰੰਜਿਸ਼ 'ਚ ਕੀਤੀ ਸੀ ਹੱਤਿਆ
ਰਾਤ ਭਰ ਇੰਤਜਾਰ ਕਰਨ ਤੋਂ ਬਾਅਦ ਪ੍ਰਤੀ ਆਪਣੇ ਦਿਉਰ ਮੋਹਿਤ ਨਾਲ ਸੰਜੇ ਦੀ ਭਾਲ 'ਚ ਨਿਕਲੀ। ਸਵੇਰੇ ਕਰੀਬ 4:30 ਵਜੇ ਉਨ੍ਹਾਂ ਨੂੰ ਵਿਕਾਸ ਨਗਰ ਪਾਰਕ ਨੇੜੇ ਇਕ ਝਗੜੇ ਤੇ ਚਾਕੂਬਾਜ਼ੀ ਦੀ ਸੂਚਨਾ ਮਿਲੀ। ਉਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੰਜੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰੀਤੀ ਨੇ ਦੋਸ਼ ਲਾਇਆ ਕਿ ਆਪਸੀ ਰੰਜਿਸ਼ 'ਚ ਅਜੈ ਨੇ ਸੰਜੇ ਦੀ ਹੱਤਿਆ ਕੀਤੀ ਸੀ।