53 ਲੱਖ 88 ਹਜ਼ਾਰ ’ਚ ਵਿਕਿਆ ਸੀਐੱਚ 01-ਡੀਡੀ -0001, 53.88 ਲੱਖ ਵਿੱਚ ਵਿਕਿਆ ਸਭ ਤੋਂ ਮਹਿੰਗਾ ਨੰਬਰ
ਸ਼ਹਿਰ ਵਿਚ ਫੈਂਸੀ ਵਾਹਨ ਨੰਬਰਾਂ ਲਈ ਲੋਕਾਂ ਦਾ ਵਧਦਾ ਸ਼ੌਂਕ ਇਕ ਵਾਰ ਫਿਰ ਵੇਖਣ ਨੂੰ ਮਿਲਿਆ ਹੈ। ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ (ਆਰਐੱਲਏ) ਚੰਡੀਗੜ੍ਹ ਵੱਲੋਂ ਨਵੀਂ ਵਾਹਨ ਰਜਿਸਟ੍ਰੇਸ਼ਨ ਸਿਰੀਜ਼ ਸੀਐਚ 01-ਡੀਡੀ ਦੇ ਫੈਂਸੀ ਅਤੇ ਚੋਇਸ ਨੰਬਰਾਂ ਦੀ ਈ-ਨੀਲਾਮੀ ਵਿਚ ਇਸ ਵਾਰ ਰਿਕਾਰਡ ਬੋਲੀ ਲੱਗੀ। ਤਿੰਨ ਦਿਨ ਚੱਲੀ ਇਸ ਈ-ਨੀਲਾਮੀ ਤੋਂ ਪ੍ਰਸ਼ਾਸਨ ਨੂੰ ਕੁੱਲ 4 ਕਰੋੜ 48 ਲੱਖ 87 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ, ਜੋ ਆਰਐੱਲਏ ਦੀ ਨੀਲਾਮੀ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਦੱਸੀ ਜਾ ਰਹੀ ਹੈ।
Publish Date: Sat, 07 Mar 2026 12:43 PM (IST)
Updated Date: Sat, 07 Mar 2026 12:49 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ। ਸ਼ਹਿਰ ਵਿਚ ਫੈਂਸੀ ਵਾਹਨ ਨੰਬਰਾਂ ਲਈ ਲੋਕਾਂ ਦਾ ਵਧਦਾ ਸ਼ੌਂਕ ਇਕ ਵਾਰ ਫਿਰ ਵੇਖਣ ਨੂੰ ਮਿਲਿਆ ਹੈ। ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ (ਆਰਐੱਲਏ) ਚੰਡੀਗੜ੍ਹ ਵੱਲੋਂ ਨਵੀਂ ਵਾਹਨ ਰਜਿਸਟ੍ਰੇਸ਼ਨ ਸਿਰੀਜ਼ ਸੀਐਚ 01-ਡੀਡੀ ਦੇ ਫੈਂਸੀ ਅਤੇ ਚੋਇਸ ਨੰਬਰਾਂ ਦੀ ਈ-ਨੀਲਾਮੀ ਵਿਚ ਇਸ ਵਾਰ ਰਿਕਾਰਡ ਬੋਲੀ ਲੱਗੀ। ਤਿੰਨ ਦਿਨ ਚੱਲੀ ਇਸ ਈ-ਨੀਲਾਮੀ ਤੋਂ ਪ੍ਰਸ਼ਾਸਨ ਨੂੰ ਕੁੱਲ 4 ਕਰੋੜ 48 ਲੱਖ 87 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ, ਜੋ ਆਰਐੱਲਏ ਦੀ ਨੀਲਾਮੀ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਦੱਸੀ ਜਾ ਰਹੀ ਹੈ।
ਆਰਐਲਏ ਵੱਲੋਂ ਇਹ ਈ-ਨੀਲਾਮੀ 4 ਮਾਰਚ ਤੋਂ 6 ਮਾਰਚ 2026 ਤੱਕ ਕਰਵਾਈ ਗਈ ਸੀ। ਇਸ ਨੀਲਾਮੀ ਵਿਚ ਨਵੀਂ ਸਿਰੀਜ਼ ਸੀਐਚ 01-ਡੀਡੀ ਦੇ 0001 ਤੋਂ 9999 ਤੱਕ ਦੇ ਨੰਬਰਾਂ ਦੇ ਨਾਲ ਪਿਛਲੀਆਂ ਸਿਰੀਜ਼ਾਂ ਦੇ ਬਚੇ ਹੋਏ ਫੈਂਸੀ ਅਤੇ ਖਾਸ ਨੰਬਰ ਵੀ ਸ਼ਾਮਲ ਕੀਤੇ ਗਏ ਸਨ। ਆਨਲਾਈਨ ਮਾਧਿਅਮ ਰਾਹੀਂ ਹੋਈ ਇਸ ਨੀਲਾਮੀ ਵਿੱਚ ਸ਼ਹਿਰ ਦੇ ਵਾਹਨ ਮਾਲਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
591 ਨੰਬਰਾਂ ’ਤੇ ਲੱਗੀ ਬੋਲੀ
ਇਸ ਨੀਲਾਮੀ ਦੌਰਾਨ ਕੁੱਲ 591 ਵਾਹਨ ਰਜਿਸਟ੍ਰੇਸ਼ਨ ਨੰਬਰਾਂ ‘ਤੇ ਬੋਲੀ ਲੱਗੀ। ਕਈ ਪ੍ਰਸਿੱਧ ਅਤੇ ਆਕਰਸ਼ਕ ਨੰਬਰਾਂ ਲਈ ਬੋਲੀਕਾਰਾਂ ਵਿਚਕਾਰ ਤਗੜਾ ਮੁਕਾਬਲਾ ਦੇਖਣ ਨੂੰ ਮਿਲਿਆ। ਪ੍ਰਸ਼ਾਸਨ ਦੇ ਅਨੁਸਾਰ ਫੈਂਸੀ ਨੰਬਰਾਂ ਲਈ ਬੋਲੀ ਲਗਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਹਰ ਨਵੀਂ ਸਿਰੀਜ਼ ਵਿੱਚ ਆਮਦਨ ਵੀ ਵਧ ਰਹੀ ਹੈ।
53.88 ਲੱਖ ਵਿੱਚ ਵਿਕਿਆ ਸਭ ਤੋਂ ਮਹਿੰਗਾ ਨੰਬਰ
ਇਸ ਨੀਲਾਮੀ ਵਿੱਚ ਸਭ ਤੋਂ ਵੱਧ ਬੋਲੀ ਸੀਐਚ 01-ਡੀਡੀ -0001 ਨੰਬਰ ਲਈ ਲੱਗੀ, ਜੋ ਕਰੀਬ 53 ਲੱਖ 88 ਹਜ਼ਾਰ ਰੁਪਏ ਵਿੱਚ ਵਿਕਿਆ। ਇਹ ਨੰਬਰ ਨਾ ਸਿਰਫ ਇਸ ਨੀਲਾਮੀ ਦਾ ਸਭ ਤੋਂ ਮਹਿੰਗਾ ਨੰਬਰ ਰਿਹਾ, ਸਗੋਂ ਚੰਡੀਗੜ੍ਹ ਵਿੱਚ ਫੈਂਸੀ ਨੰਬਰਾਂ ਲਈ ਲੱਗੀਆਂ ਸਭ ਤੋਂ ਵੱਡੀਆਂ ਬੋਲੀਆਂ ਵਿੱਚੋਂ ਇੱਕ ਬਣ ਗਿਆ ਹੈ।
ਇਸ ਤੋਂ ਬਾਅਦ ਸੀਐਚ 01-ਡੀਡੀ -0003 ਨੰਬਰ ਦੂਜਾ ਸਭ ਤੋਂ ਮਹਿੰਗਾ ਨੰਬਰ ਰਿਹਾ, ਜੋ 32 ਲੱਖ 32 ਹਜ਼ਾਰ ਰੁਪਏ ਵਿੱਚ ਨੀਲਾਮ ਹੋਇਆ। ਇਸ ਤੋਂ ਇਲਾਵਾ ਹੋਰ ਕਈ ਫੈਂਸੀ ਨੰਬਰਾਂ ਲਈ ਵੀ ਲੱਖਾਂ ਰੁਪਏ ਤੱਕ ਦੀ ਬੋਲੀ ਲੱਗੀ।
ਸ਼ਹਿਰ ਵਿਚ ਫੈਂਸੀ ਨੰਬਰਾਂ ਦਾ ਵਧ ਰਿਹਾ ਕ੍ਰੇਜ਼
ਵਾਹਨ ਮਾਲਕਾਂ ਵਿੱਚ ਖਾਸ ਨੰਬਰ ਰੱਖਣ ਦਾ ਸ਼ੌਂਕ ਲਗਾਤਾਰ ਵਧ ਰਿਹਾ ਹੈ। ਕਈ ਲੋਕ ਆਪਣੀ ਜਨਮ ਤਰੀਕ , ਲੱਕੀ ਨੰਬਰ ਜਾਂ ਖਾਸ ਕੰਬੀਨੇਸ਼ਨ ਵਾਲੇ ਨੰਬਰ ਲੈਣ ਲਈ ਲੱਖਾਂ ਰੁਪਏ ਖਰਚ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਇਸੇ ਕਾਰਨ ਚੰਡੀਗੜ੍ਹ ਵਿੱਚ ਹਰ ਨਵੀਂ ਰਜਿਸਟ੍ਰੇਸ਼ਨ ਸਿਰੀਜ਼ ਦੀ ਨੀਲਾਮੀ ਵਿੱਚ ਉੱਚੀਆਂ ਬੋਲੀਆਂ ਦੇਖਣ ਨੂੰ ਮਿਲ ਰਹੀਆਂ ਹਨ।
ਅਧਿਕਾਰੀਆਂ ਦੇ ਮੁਤਾਬਕ ਈ-ਨੀਲਾਮੀ ਦੀ ਪਾਰਦਰਸ਼ੀ ਪ੍ਰਕਿਰਿਆ ਅਤੇ ਆਨਲਾਈਨ ਭਾਗੀਦਾਰੀ ਦੀ ਸਹੂਲਤ ਕਾਰਨ ਵੱਧ ਤੋਂ ਵੱਧ ਲੋਕ ਇਸ ਵਿੱਚ ਹਿੱਸਾ ਲੈ ਰਹੇ ਹਨ। ਇਸ ਨਾਲ ਪ੍ਰਸ਼ਾਸਨ ਨੂੰ ਵੀ ਵਧੀਆ ਆਮਦਨ ਹੁੰਦੀ ਹੈ, ਜਿਸਦਾ ਉਪਯੋਗ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕੀਤਾ ਜਾਂਦਾ ਹੈ। ਆਰਐਲਏ ਦੇ ਅਧਿਕਾਰੀਆਂ ਦੇ ਅਨੁਸਾਰ ਆਉਣ ਵਾਲੀਆਂ ਸਿਰੀਜ਼ਾਂ ਦੀ ਨੀਲਾਮੀ ਵਿੱਚ ਵੀ ਇਸੇ ਤਰ੍ਹਾਂ ਉੱਚੀਆਂ ਬੋਲੀਆਂ ਲੱਗਣ ਦੀ ਉਮੀਦ ਹੈ, ਕਿਉਂਕਿ ਸ਼ਹਿਰ ਵਿੱਚ ਫੈਂਸੀ ਵਾਹਨ ਨੰਬਰਾਂ ਲਈ ਲੋਕਾਂ ਦਾ ਆਕਰਸ਼ਣ ਲਗਾਤਾਰ ਵੱਧ ਰਿਹਾ ਹੈ।
ਹੁਣ ਤੱਕ ਦੇ ਕੁਝ ਮਹਿੰਗੇ ਫੈਂਸੀ ਨੰਬਰ
ਚੰਡੀਗੜ੍ਹ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਕਈ ਫੈਂਸੀ ਨੰਬਰਾਂ ਲਈ ਵੱਡੀਆਂ ਬੋਲੀਆਂ ਲੱਗ ਚੁੱਕੀਆਂ ਹਨ। ਉਨ੍ਹਾਂ ਵਿੱਚ ਪ੍ਰਮੁੱਖ ਹਨ :—
| ਰਜਿਸਟ੍ਰੇਸ਼ਨ ਨੰਬਰ | ਨਿਲਾਮੀ ਦੀ ਕੀਮਤ (ਲੱਖਾਂ ਵਿੱਚ) | ਸਾਲ |
| CH 01-DD-0001 | ₹ 53.88 ਲੱਖ | 2026 |
| CH 01-DA-0001 | ₹ 36.43 ਲੱਖ | 2025 |
| CH 01-DC-0001 | ₹ 31.35 ਲੱਖ | 2025 |
| CH 01-CZ-0001 | ₹ 31.00 ਲੱਖ | 2025 |
| CH 01-CY-0001 | ₹ 25.00 ਲੱਖ | 2025 |
| CH 01-CX-0001 | ₹ 20.70 ਲੱਖ | 2024 |