ਕੈਬ ਡਰਾਈਵਰਾਂ ਦੀ ਵੱਡੀ ਚਿਤਾਵਨੀ: 16 ਤਰੀਕ ਨੂੰ ਰਹੇਗੀ ਪੂਰਨ ਹੜਤਾਲ, ਕਿਰਾਇਆ ਨਾ ਵਧਾਉਣ 'ਤੇ ਜਤਾਇਆ ਰੋਸ
ਮੁਹਾਲੀ ਸਮੇਤ ਟਰਾਈ ਸਿਟੀ ’ਚ ਕੈਬ ਚਾਲਕਾਂ ਨੇ ਵੀਰਵਾਰ ਨੂੰ ਰੈਲੀ ਕੱਢੀ। ਮੁਹਾਲੀ ਅਤੇ ਆਸਪਾਸ ਸ਼ਹਿਰਾਂ ਦੇ ਕੈਬ ਚਾਲਕ ਅੱਜ ਸਵੇਰੇ 10 ਵਜੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਮੁਹਾਲੀ ਏਅਰਪੋਰਟ ਸੜਕ ’ਤੇ ਇਕੱਠੇ ਹੋਏ ਅਤੇ ਮਹਿੰਗਾਈ ਵਿਰੁੱਧ ਰੋਸ ਪ੍ਰਗਟ ਕੀਤਾ।
Publish Date: Thu, 11 Jun 2026 10:49 AM (IST)
Updated Date: Thu, 11 Jun 2026 10:54 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਸਮੇਤ ਟਰਾਈ ਸਿਟੀ ’ਚ ਕੈਬ ਚਾਲਕਾਂ ਨੇ ਵੀਰਵਾਰ ਨੂੰ ਰੈਲੀ ਕੱਢੀ। ਮੁਹਾਲੀ ਅਤੇ ਆਸਪਾਸ ਸ਼ਹਿਰਾਂ ਦੇ ਕੈਬ ਚਾਲਕ ਅੱਜ ਸਵੇਰੇ 10 ਵਜੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਮੁਹਾਲੀ ਏਅਰਪੋਰਟ ਸੜਕ ’ਤੇ ਇਕੱਠੇ ਹੋਏ ਅਤੇ ਮਹਿੰਗਾਈ ਵਿਰੁੱਧ ਰੋਸ ਪ੍ਰਗਟ ਕੀਤਾ।
ਕੈਬ ਚਾਲਕ ਯੂਨੀਅਨ ਪ੍ਰਧਾਨ ਵਿਕਰਮ ਕੁਮਾਰ ਮੁਹਾਲੀ ਨੇ ਕਿਹਾ ਕਿ ਅੱਜ ਦੀ ਇਹ ਰੈਲੀ 16 ਜੂਨ ਨੂੰ ਕੀਤੀ ਜਾਣ ਵਾਲੀ ਮੁਕੰਮਲ ਹੜਤਾਲ ਬਾਰੇ ਜਾਗਰੂਕ ਕਰਨ ਲਈ ਕੱਢੀ ਜਾ ਰਹੀ ਹੈ।
ਚਾਲਕਾਂ ਨੇ ਕਿਹਾ ਕਿ ਲਗਾਤਾਰ ਤੇਲ ਅਤੇ ਸੀ.ਐੱਨ.ਜੀ. ਦੀਆਂ ਕੀਮਤਾਂ ਵਧ ਰਹੀਆਂ ਹਨ ਪਰ ਕੈਬ ਦਾ ਕਿਰਾਇਆ ਨਹੀਂ ਵਧਾਇਆ ਜਾ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ ਦੇਣ ’ਚ ਮੁਸ਼ਕਲ ਆ ਰਹੀ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਘਰ ਦਾ ਗੁਜ਼ਾਰਾ ਵੀ ਔਖਾ ਹੋ ਜਾਵੇਗਾ।