ਸੀਜੀਸੀ ਲਾਂਡਰਾਂ ’ਚ ‘ਬਿਲਡ ਵਿਦ ਏਆਈ’ ਬੂਟਕੈਂਪ ਲਾਇਆ
ਸੀਜੀਸੀ ਲਾਂਡਰਾਂ ਵਿਖੇ ‘ਬਿਲਡ ਵਿਦ ਏਆਈ’ ਬੂਟਕੈਂਪ ਦਾ ਆਯੋਜਨ,
Publish Date: Mon, 06 Apr 2026 06:48 PM (IST)
Updated Date: Mon, 06 Apr 2026 06:52 PM (IST)

- ਪ੍ਰੈਕਟੀਕਲ ਏਆਈ ਸਕਿੱਲਜ਼ ਤੇ ਉਦਯੋਗਿਕ ਤਿਆਰੀ ’ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ), ਸੀਜੀਸੀ ਲਾਂਡਰਾਂ ਦੇ ਡਿਪਾਰਟਮੈਂਟ ਆਫ਼ ਇਮਰਜਿੰਗ ਟੈਕਨਾਲੋਜਿਜ਼ ਵੱਲੋਂ ਗੂਗਲ ਫਾਰ ਡਿਪਲੈਪਰਸ ਦੇ ਸਹਿਯੋਗ ਅਤੇ ਹੈਕਟੂਸਕਿੱਲ ਦੀ ਮਦਦ ਨਾਲ ‘ਬਿਡਲ ਵਿਦ ਏਆਈ’ ਬੂਟਕੈਂਪ ਲਾਇਆ ਗਿਆ। ਜਿਸ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ‘ਲਰਨ, ਬਿਲਡ ਐਂਡ ਡਿਪਲੋਏ ਵਿਦ ਗੂਗਲ ਏਆਈ’ ਥੀਮ ਦੇ ਤਹਿਤ ਆਰਟੀਫੀਸ਼ਲ ਇੰਟੈਲੀਜੈਂਸ ਬਾਰੇ ਪ੍ਰੈਕਟੀਕਲ ਅਨੁਭਵ ਪ੍ਰਦਾਨ ਕਰਨਾ ਸੀ। ਇਸ ਬੂਟਕੈਂਪ ਵਿਚ ਵਿਦਿਆਰਥੀਆਂ ਅਤੇ ਉਦਯੋਗ ਪੇਸ਼ੇਵਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਨ੍ਹਾਂ ਨੂੰ ਤਕਨੀਕੀ ਸੈਸ਼ਨਾਂ ਅਤੇ ਇੰਟਰਐਕਟਿਵ ਲਰਨਿੰਗ ਅਨੁਭਵ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਮਾਹਰ ਸ਼ਵੇਤਾ ਸਿੰਘ, ਪ੍ਰਭਵ ਵਾਲੀਆ, ਆਸ਼ੀ ਦੱਤ, ਅਤੇ ਸਿਮਰਪ੍ਰੀਤ ਸਿੰਘ ਆਦਿ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਅਸਲ ਸੰਸਾਰ ਉਪਯੋਗਾਂ, ਮੌਜੂਦਾ ਉਦਯੋਗਿਕ ਰੁਝਾਨਾਂ ਅਤੇ ਇਨੋਵੇਸ਼ਨ ਆਧਾਰਤ ਡਿਵੈਲਪਮੈਂਟ ਪ੍ਰੈਕਟਿਸਜ਼ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਸਾਰੇ ਮਹਿਮਾਨਾਂ ਦਾ ਸੀਜੀਸੀ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਡਾਇਰੈਕਟਰ ਅਕਾਦਮਿਕ ਡਾ. ਅਸ਼ੋਕ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਡਾ. ਸੁਖਪ੍ਰੀਤ ਕੌਰ, ਸੀਈਸੀ ਅਤੇ ਡਾ. ਕਪਿਲ ਮਹਿਤਾ ਮੁਖੀ, ਡਿਪਾਰਟਮੈਂਟ ਆਫ਼ ਇਮਰਜਿੰਗ ਟੈਕਨਾਲੋਜਿਜ਼ ਨੇ ਸਵਾਗਤ ਕੀਤਾ। ਸੈਸ਼ਨਾਂ ਦੌਰਾਨ ਜਨਰੇਟਿਵ ਏਆਈ, ਮਸ਼ੀਨ ਲਰਨਿੰਗ ਮਾਡਲ ਅਤੇ ਕਲਾਉਡ ਆਧਾਰਿਤ ਏਆਈ ਡਿਪਲੋਇਮੈਂਟ ਵਰਗੇ ਮਹੱਤਵਪੂਰਨ ਖੇਤਰਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਡਾ. ਕਪਿਲ ਮਹਿਤਾ ਨੇ ਕਿਹਾ ਕਿ ਇਸ ਬੂਟਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਹਾਰਕ ਏਆਈ ਹੁਨਰਾਂ ਅਤੇ ਸਮੱਸਿਆ ਹੱਲ ਕਰਨ ਵਾਲੀ ਮਾਨਸਿਕਤਾ ਨਾਲ ਲੈਸ ਕਰਨਾ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਕਸਤ ਹੋ ਰਹੀਆਂ ਤਕਨੀਕੀ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਕਰਨ ਲਈ ਅਸਲ ਸੰਸਾਰ ਦੇ ਸਾਧਨਾਂ ਅਤੇ ਉਦਯੋਗ ਅਭਿਆਸਾਂ ਨਾਲ ਜਾਣ ਪਛਾਣ ਕਰਵਾਉਣਾ ਜ਼ਰੂਰੀ ਹੈ। ਇਸ ਮੌਕੇ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਬਿਲਡ ਵਿਦ ਏਆਈ ਬੂਟਕੈਂਪ ਵਰਗੀਆਂ ਪਹਿਲਕਦਮੀਆਂ ਉਦਯੋਗ ਦੀਆਂ ਉਮੀਦਾਂ ਨਾਲ ਅਕਾਦਮਿਕ ਸਿੱਖਿਆ ਨੂੰ ਇਕਸਾਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਅਜਿਹੇ ਮੰਚ ਵਿਦਿਆਰਥੀਆਂ ਨੂੰ ਸਬੰਧਿਤ ਹੁਨਰ ਵਿਕਸਤ ਕਰਨ ਅਤੇ ਏਆਈ ਸੰਚਾਲਿਤ ਲੈਂਡਸਕੇਪ ਵਿਚ ਭਵਿੱਖ ਦੇ ਮੌਕਿਆਂ ਲਈ ਤਿਆਰ ਹੋਣ ਵਿਚ ਮਦਦ ਕਰਦੇ ਹਨ। ਬੁਲਾਰਿਆਂ ਨੇ ਉੱਭਰ ਰਹੀਆਂ ਟੈਕਨਾਲੋਜੀਆਂ ਨੂੰ ਅਕਾਦਮਿਕ ਢਾਂਚੇ ਵਿਚ ਏਕੀਕ੍ਰਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕੀ ਵਾਤਾਵਰਣ ਵਿਚ ਵਿਦਿਆਰਥੀਆਂ ਨੂੰ ਕਰੀਅਰ ਲਈ ਤਿਆਰ ਕਰਨ ਲਈ ਸੀਜੀਸੀ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ।