ਬਸਪਾ ਝੂਠੇ ਪਰਚੇ ਦਰਜ ਕਰਨ ਵਾਲੇ ਸੰਘਰਸ਼ ਨੂੰ ਹਰ ਪੱਖੋਂ ਸਹਿਯੋਗ ਦੇਵੇਗੀ : ਛੜਬੜ
ਬਸਪਾ ਝੂਠੇ ਪਰਚੇ ਦਰਜ ਕਰਨ ਵਾਲੇ ਸੰਘਰਸ਼ ਨੂੰ ਹਰ ਪੱਖੋਂ ਸਹਿਯੋਗ ਦੇਵੇਗੀ : ਜਗਜੀਤ ਛੜਬੜ
Publish Date: Sat, 03 Jan 2026 06:47 PM (IST)
Updated Date: Sat, 03 Jan 2026 06:50 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਨਵਾਂ ਸਾਲ ਚੜ੍ਹਿਆ, ਜਿੱਥੇ ਲੋਕ ਵਧਾਈਆਂ ਭੇਜ ਰਹੇ ਹਨ, ਉੱਥੇ ਹੀ ਨਵਾਂ ਸਾਲ ਚੜ੍ਹਦੇ ਸਾਰ ਪੱਤਰਕਾਰਾਂ ਨੂੰ ਦਬਾਉਣ ਲਈ ਭਗਵੰਤ ਮਾਨ ਸਰਕਾਰ ਕੋਝੀਆਂ ਹਰਕਤਾਂ ਤੇ ਆ ਗਈ ਹੈ। ਇਹ ਵਿਚਾਰ ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਇਹ ਸਵਾਲ ਕਰਨ ਤੇ ਹੀ ਪਰਚਾ ਦਰਜ ਪਾਇਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਪਾਨ ਦੇ ਦੌਰੇ ਤੇ ਹਨ ਤੇ ਪਿੱਛਿਓਂ ਉਨ੍ਹਾਂ ਦਾ ਹੈਲੀਕਾਪਟਰ ਕੌਣ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਰਚੇ ਦਰਜ ਕਰ ਕੇ ਸਰਕਾਰ ਬਦਲਾਅ ਦਾ ਸ਼ਿਖਰ ਹੀ ਦਿਖਾ ਰਹੀ ਹੈ। ਪੱਤਰਕਾਰ ਮਿੰਟੂ ਗੁਰੂਸਰੀਆ, ਮਨਿੰਦਰ ਸਿੰਘ ਸਿੱਧੂ ਤੇ ਮਾਨਿਕ ਗੋਇਲ ਸਮੇਤ 10 ਲੋਕਾਂ ਤੇ ਕੀਤਾ ਗਿਆ ਇਹ ਪਰਚਾ ਪੰਜਾਬ ਦੀ ਆਵਾਮ ਦੇ ਮੂੰਹ ਤੇ ਮਾਰੀ ਗਈ ਚਪੇੜ ਹੈ। ਇਹ ਲੋਕਤੰਤਰ ਦੀ ਹੱਤਿਆ ਅਤੇ ਸੱਚ ਬੋਲਣ ਵਾਲੇ ਮੀਡੀਆ ਨੂੰ ਦੱਬਣ ਦੀ ਕੋਝੀ ਚਾਲ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਇਸ ਗੱਲ ਲਈ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਜਗਜੀਤ ਛੜਬੜ ਨੇ ਪੱਤਰਕਾਰਾਂ ’ਤੇ ਝੂਠੇ ਮਾਮਲੇ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਤੁਰੰਤ ਇਹ ਝੂਠੇ ਮਾਮਲੇ ਰੱਦ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਬਸਪਾ ਪਾਰਟੀ ਇਨ੍ਹਾਂ ਝੂਠੇ ਪਰਚੇ ਦਰਜ ਕਰਨ ਵਾਲੇ ਸੰਘਰਸ਼ ਨੂੰ ਹਰ ਪੱਖੋਂ ਸਹਿਯੋਗ ਦੇਵੇਗੀ।