ਛੜਬੜ ਨੇ ਕੇਂਦਰੀ ਬਜਟ ’ਚੋਂ ਪੰਜਾਬ ਨੂੰ ਅਣਗੌਲਿਆ ਕਰਨ ਦੀ ਕੀਤੀ ਨਿਖੇਧੀ
ਬਸਪਾ ਆਗੂ ਛੜਬੜ ਨੇ ਪੰਜਾਬ ਨੂੰ ਅਣਗੌਲਿਆ ਕਰਨ ਦੀ ਕੀਤੀ ਨਿਖੇਧੀ
Publish Date: Fri, 06 Feb 2026 05:26 PM (IST)
Updated Date: Fri, 06 Feb 2026 05:29 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਯੂਨੀਅਨ ਬਜਟ 2026 ਵਿਚ ਪੰਜਾਬ ਨੂੰ ਪੂਰੀ ਅਣਡਿੱਠਾ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਉਸ ਰਾਜ ਪੁਤੀ ਕੇਂਦਰ ਸਰਕਾਰ ਦੀ ਸ਼ਰਮਨਾਕ ਬੇਰੁਖ਼ੀ ਹੈ, ਜੋ ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਸਰਹੱਦਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਇਕ ਹੈ ਕਿ ਭਾਰਤ ਦਾ ਦੂਰ ਬਾਊਲ ਕਿਹਾ ਜਾਣ ਵਾਲਾ ਪੰਜਾਬ ਨਾ ਤਾਂ ਬਜਟ ਵਿਚ ਕੀਤੇ ਜ਼ਿਕਰਯੋਗ ਹੈ, ਨਾ ਕੋਈ ਰਾਹਤ ਹੈ ਅਤੇ ਨਾ ਹੀ ਭਵਿੱਖ ਲਈ ਕੋਈ ਯੋਜਨਾ। ਬਸਪਾ ਆਗੂ ਨੇ ਕਿਹਾ ਕਿ ਰਾਸ਼ਟਰੀ ਖਾਦ ਸੁਰੱਖਿਆ ਵਿਚ ਪੰਜਾਬ ਦਾ ਯੋਗਦਾਨ ਬੇਹੱਦ ਵੱਧ ਹੈ, ਪਰ ਮੋਦੀ ਸਰਕਾਰ ਦੀਆਂ ਬਜਟ ਤਰਜੀਹਾਂ ਵਿਚ ਪੰਜਾਬ ਜਿਵੇਂ ਮੌਜੂਦ ਹੀ ਨਹੀਂ। ਉਨ੍ਹਾਂ ਯਾਦ ਦਿਵਾਇਆ ਕਿ ਸਾਲਾ ਤੋਂ ਪੰਜਾਬੀਆਂ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਭੋਜਨ ਦਿੱਤਾ ਹੈ, ਸਰਹੱਦਾਂ ਤੇ ਮਿਸਾਲ ਕੁਰਬਾਨੀਆਂ ਦਿੱਤੀਆਂ ਹਨ ਅਤੇ ਹਮੇਸ਼ਾ ਦੇਸ਼ ਦੀ ਪਹਿਲੀ ਰੱਖਿਆ ਲਾਈਨ ਬਣੇ ਰਹੇ ਹਨ ਪਰ ਜਦੋਂ ਅੱਜ ਕਿਸਾਨਾਂ, ਨੌਜਵਾਨਾਂ ਅਤੇ ਗੰਭੀਰ ਵਿੱਤੀ ਸੰਕਟ ਦੇ ਸਮੇਂ ਪੰਜਾਬ ਨੂੰ ਕੇਂਦਰ ਦੀ ਮਦਦ ਦੀ ਲੋੜ ਹੈ, ਤਾਂ ਸਾਨੂੰ ਮਿਲਦਾ ਹੈ, ਸਿਰਫ ਵੱਡਾ ਜ਼ੀਰੋ। ਉਨ੍ਹਾਂ ਦੱਸਿਆ ਕਿ ਨਾ ਕੋਈ ਖ਼ਾਸ ਐਲਾਨ, ਨਾ ਨਿਸ਼ਾਨਾਬੰਧ ਰਾਹਤ, ਨਾ ਕੋਈ ਭਵਿੱਖ ਦੀ ਦਿਸ਼ਾ। ਪਿਛਲੇ ਸਾਲ ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ਤੇ ਪ੍ਰਤੀਕਿਰਿਆ ਵਿਰ ਨਾਕਾਫ਼ੀ ਰਹੀ। ਸਾਡੀਆਂ ਫ਼ਸਲਾਂ, ਘਰ ਅਤੇ ਢਾਂਚਾ ਤਬਾਹ ਹੋ ਗਿਆ, ਪਰ ਪੰਜਾਬ ਨੂੰ ਕੋਈ ਢੁਕਵੀਂ ਡਬਲ ਝਟਕਾ ਕਰਾਰ ਦਿੰਦਿਆ 16ਵੇਂ ਵਿੱਤ ਆਯੋਗ ਵੱਲੋਂ ਰੋਵੀਨਿਊ ਡਿਫਿਸਿਟ ਗਰਾਂਟ ਬੰਦ ਕਰਨ ਦੇ ਫ਼ੈਸਲੇ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਇਕ ਫ਼ੈਸਲੇ ਨਾਲ ਪੰਜਾਬ ਨੂੰ ਹਰ ਸਾਲ ਲਗਭਗ 4,800 ਕਰੋੜ ਦਾ ਨੁਕਸਾਨ ਹੋਵੇਗਾ, ਜੋਕਿ ਇਕ ਵੱਡਾ ਵਿੱਤੀ ਝਟਕਾ ਹੈ।