ਭਾਜਪਾ ਮੰਡਲ ਡੇਰਾਬੱਸੀ ਦੀ ਬੈਠਕ, ਨਵੀਂ ਟੀਮ ਦੀ ਹੋਈ ਚੋਣ
ਭਾਜਪਾ ਮੰਡਲ ਡੇਰਾਬੱਸੀ ਦੀ ਬੈਠਕ, ਨਵੀਂ ਟੀਮ ਦੀ ਹੋਈ ਚੋਣ
Publish Date: Sat, 07 Feb 2026 06:25 PM (IST)
Updated Date: Sat, 07 Feb 2026 06:26 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਮੰਡਲ ਦੀ ਇਕ ਅਹਿਮ ਬੈਠਕ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੰਡਲ ਇੰਚਾਰਜ ਰਾਜ ਪਾਲ ਰਾਣਾ ਅਤੇ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਦੀ ਅਗਵਾਈ ਹੇਠ ਕੀਤੀ ਗਈ। ਬੈਠਕ ਦੌਰਾਨ ਮੰਡਲ ਦੀ ਨਵੀਂ ਸਮੁੱਚੀ ਟੀਮ ਦਾ ਐਲਾਨ ਕੀਤਾ ਗਿਆ। ਇਹ ਬੈਠਕ ਸਮਾਪਤ ਹੋਣ ਉਪਰੰਤ ਭਾਜਪਾ ਆਗੂ ਮਨਪ੍ਰੀਤ ਸਿੰਘ (ਬੰਨੀ) ਸੰਧੂ ਅਤੇ ਮੰਡਲ ਇੰਚਾਰਜ ਰਾਜ ਪਾਲ ਰਾਣਾ ਅਤੇ ਰਵਿੰਦਰ ਵੈਸ਼ਨਵ ਵੱਲੋਂ ਨਵੀਂ ਐਲਾਨੀ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਭਾਜਪਾ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਕਸਿਤ-ਭਾਰਤ ਜੀ ਰਾਮ ਜੀ ਦੇ ਸਿਧਾਂਤਾਂ ਨਾਲ ਜੁੜੀ ਆਉਣ ਵਾਲੀ ਕੱਲ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਹਰ ਵਰਕਰ ਘਰ-ਘਰ ਤੱਕ ਪਹੁੰਚ ਕਰੇ ਅਤੇ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰੇ। ਇਸ ਬੈਠਕ ਵਿਚ ਸਾਬਕਾ ਮੰਡਲ ਪ੍ਰਧਾਨ ਰਾਕੇਸ਼ ਮਹਿਤਾ, ਰਾਕੇਸ਼ ਅਚਿੰਤ, ਗਿਰਜਾਸ਼ੰਕਰ ਸ਼ਰਮਾ, ਹਰਮੇਸ਼ ਗੁਪਤਾ, ਦਵਿੰਦਰ ਪਾਲ ਪੁੰਡੀਰ, ਨੀਰਜ ਵਰਮਾ, ਨਰਿੰਦਰ ਸ਼ਰਮਾ, ਰਾਧੇ ਸ਼ਿਆਮ ਅਗਰਵਾਲ, ਦਿਨੇਸ਼ ਵੈਸ਼ਨਵ, ਸੁਮੀਤ ਸ਼ਰਮਾ, ਅਮਿਤ ਸ਼ਰਮਾ, ਸ਼ਾਮ ਲਾਲ ਪਰਜਾਪਤ, ਸਵਰਨ ਸਿੰਘ ਭਡਵਾਲ, ਅਸ਼ੋਕ ਕੁਮਾਰ, ਮੋਨੀਤਾ ਵਸ਼ਿਸ਼ਟ, ਸਿੰਮਾਂ ਪਾਲ, ਰਾਕੇਸ਼ ਸੈਣੀ, ਜਸਪ੍ਰੀਤ ਸਿੰਘ, ਅਮਨ ਪਾਹਵਾ, ਹਰੀਸ਼ ਸ਼ਰਮਾ, ਯਸ਼ਪਾਲ ਸਿੰਘ, ਡਿੰਪਲ ਰਾਣਾ, ਰਮੇਸ਼ ਕੁਮਾਰ, ਸੋਹਨ ਲਾਲ, ਨਰੇਸ਼ ਸ਼ਰਮਾ, ਯੋਗੇਸ਼ ਅੱਤਰੀ, ਕੁਨਾਲ ਗੁਲਾਟੀ, ਰਾਜ ਕੁਮਾਰ ਮਹਿੰਦਰੂ, ਹਰਸੀਤ ਮਹਿੰਦਰੂ, ਸੁਰੇਸ਼ ਕੁਮਾਰ, ਸਤੀਸ਼ ਕੋਡੰਲ, ਸੁਲਤਾਨ ਸਿੰਘ ਤੰਵਰ, ਓਡੀ ਸ਼ਰਮਾ, ਸੰਜੇ ਪਵਾਰ, ਮੱਖਣ ਸਿੰਘ ਸਮੇਤ ਹੋਰ ਕਈ ਭਾਜਪਾ ਆਗੂ ਹਾਜ਼ਰ ਸਨ।